ਜਲੰਧਰ ਦੀ ਮਨਪ੍ਰੀਤ ਕੌਰ ਨੇ ਜੈਵਲਿਨ ਥਰੋਅ ‘ਚ ਹਾਸਲ ਕੀਤਾ ਦੂਜਾ ਸਥਾਨ ਹਾਸਲ
ਭੀਖੀ /ਮਾਨਸਾ 16 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਟੇਟ ਮਹਿਲਾ ਖੇਡਾਂ ਅੰਡਰ 25 ਦੇ ਵੱਖ ਵੱਖ ਕੈਟਾਗਰੀ ਦੇ ਮੁਕਾਬਲੇ ਅੱਜ ਕਰਵਾਏ ਗਏ ਜਿਸ ਦੌਰਾਨ ਜਲੰਧਰ ਦੀ ਮਨਪ੍ਰੀਤ ਕੌਰ ਨੇ ਜੈਵਲਿਨ ਥਰੋਅ ਵਿਚ 42.96 ਮੀਟਰ ਦੀ ਦੂਰੀ ਤੈਅ ਕਰਦਿਆਂ ਸੋਨ ਤਮਗਾ ਜਿੱਤਿਆ।ਇਸ ਵਿਚ ਹੀ ਪਟਿਆਲਾ ਦੀ ਸਰੋਜ ਦੇਵੀ ਨੇ 34.30 ਮੀਟਰ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਮ੍ਰਿਤਸਰ ਦੀ ਕੋਮਲਪ੍ਰੀਤ ਕੌਰ ਨੇ 25.10 ਮੀਟਰ ਦੀ ਦੂਰੀ ਤੈਅ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ ਦੀ ਵਿਪਨਜੀਤ ਕੌਰ ਇਸ ਸੂਬਾ ਪੱਧਰੀ ਖੇਡਾਂ ਦੀ ਸਭ ਤੋਂ ਤੇਜ ਦੌੜਾਕ ਹੋਣ ਦਾ ਮਾਣ ਪ੍ਰਾਪਤ ਕੀਤਾ ਜਿਸ ਵਿਚ ਉਸ ਨੇ 100 ਮੀਟਰ ਦੀ ਦੂਰੀ 12.23 ਸੈਕਿੰਟਾਂ ਵਿਚ ਪਾਰ ਕੀਤੀ। ਇਸੇ ਤਰਾਂ ਜਲੰਧਰ ਦੀ ਅਵਨੀਤ ਕੌਰ ਨੇ ਇਹ ਦੂਰੀ 12.84 ਸੈਕਿੰਡਾਂ ਅਤੇ ਸੰਗਰੂਰ ਦੀ ਕਮਲਜੀਤ ਕੌਰ ਨੇ 13.12 ਸੈਕਿੰਡਾਂ ਵਿਚ ਦੂਰੀ ਤੈਅ ਕਰਕੇ ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕੀਤੇ।
ਇਸੇ ਤਰਾਂ 3 ਹਜ਼ਾਰ ਮੀਟਰ ਦੀ ਦੌੜ ਵਿਚ ਹੁਸ਼ਿਆਰਪੁਰ ਦੀ ਪੂਜਾ ਕੁਮਾਰੀ ਨੇ 11.19.88 ਸੈਕਿੰਡਾਂ ਵਿਚ ਦੂਰੀ ਤੈਅ ਕਰਕੇ ਸੋਨ ਤਮਗਾ ਹਾਸਲ ਕੀਤਾ ਜਦਕਿ ਰੂਪਨਗਰ ਦੀ ਪ੍ਰਿਅੰਕਾ ਨੇ ਇਹ ਦੂਰੀ 11.20.38 ਸੈਕਿੰਡਾਂ ਵਿਚ ਅਤੇ ਬਠਿੰਡਾ ਦੀ ਮਨਦੀਪ ਕੌਰ ਨੇ 11.38.95 ਸੈਕਿੰਡਾਂ ਵਿਚ ਦੂਰੀ ਤੈਅ ਕਰਕੇ ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕੀਤੇ। ਇਸੇ ਤਰਾਂ 800 ਮੀਟਰ ਦੀ ਦੌੜ ਵਿਚ ਹੁਸ਼ਿਆਰਪੁਰ ਦੀ ਗੁੱਗ ਕੌਰ ਨੇ 2.24.91 ਸੈਕਿੰਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਹੁਸ਼ਿਆਰਪੁਰ ਦੀ ਅਨਾਮਿਕਾ ਨੇ 2.31.82 ਸੈਕਿੰਡਾਂ ਅਤੇ ਬਠਿੰਡਾ ਦੀ ਸਿਮਰਜੀਤ ਕੌਰ ਨੇ 2.33.84 ਸੈਕਿੰਡਾਂ ਵਿਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਦੀ ਦੌੜ ਵਿਚ ਪਟਿਆਲਾ ਦੀ ਕਿਰਨਜੋਤ ਕੌਰ ਨੇ 59.51 ਸੈਕਿੰਡਾਂ ਵਿਚ ਦੂਰੀ ਤੈਅ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਹੁਸ਼ਿਆਰਪੁਰ ਦੀ ਗੁੱਗ ਕੌਰ ਨੇ 1.00.61 ਸੈਕਿੰਡਾਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੰਗਰੂਰ ਦੀ ਤਨਵੀਰ ਕੌਰ ਨੇ 1.01.69 ਸੈਕਿੰਡਾਂ ਵਿਚ ਤੀਜਾ ਸਥਾਨ ਹਾਸਲ ਕੀਤਾ।
ਸ਼ਾਟਪੁਟ ਦੇ ਮੁਕਾਬਲਿਆਂ ਵਿੱਚ ਬਠਿੰਡਾ ਦੀ ਕੋਮਲਪ੍ਰੀਤ ਕੌਰ ਨੇ 9.49 ਮੀਟਰ ਦੀ ਦੂਰੀ ਤੈਅ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦਕਿ ਪਟਿਆਲਾ ਦੀ ਡਿੰਪਲ ਨੇ 8.15 ਮੀਟਰ ਤੱਕ ਗੋਲਾ ਸੁੱਟ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਦਾਸਪੁਰ ਦੀ ਮਨਪ੍ਰੀਤ ਕੌਰ ਨੇ 7.93 ਮੀਟਰ ਦੀ ਦੂਰੀ ਤੈਅ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਸਕਿਟਬਾਲ ਦੇ ਮੈਚਾਂ ਵਿਚ ਬਠਿੰਡਾ ਨੇ ਗੁਰਦਾਸਪੁਰ ਨੂੰ 31-24, ਜਲੰਧਰ ਨੇ ਮੋਗਾ ਨੂੰ 28-15 ਫਰੀਦਕੋਟ ਨੇ ਪਠਾਨਕੋਟ ਨੂੰ 25-13 ਅਤੇ ਅੰਮ੍ਰਿਤਸਰ ਨੇ ਕਪੂਰਥਲਾ ਨੂੰ ਹਰਾਇਆ।ਹੈਂਡਬਾਲ ਦੇ ਮੈਚਾਂ ਵਿਚ ਫਿਰੋਜ਼ਪੁਰ ਨੇ ਸੰਗਰੂਰ ਨੂੰ 21-14 ਨਾਲ, ਰੂਪਨਗਰ ਨੇ ਫਤਿਹਗੜ੍ਹ ਸਾਹਿਬ ਨੂੰ 14-7 ਨਾਲ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਹੁਸ਼ਿਆਰਪੁਰ ਨੂੰ 25-15 ਨਾਲ ਹਰਾਇਆ। ਫੁੱਟਬਾਲ ਦੇ ਮੈਚਾਂ ਵਿਚ ਮੇਜ਼ਬਾਨ ਮਾਨਸਾ ਨੇ ਰੂਪਨਗਰ ਨੂੰ 3-0 ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਫਤਿਹਗੜ੍ਹ ਸਾਹਿਬ ਨੂੰ 4-1 ਨਾਲ ਹਰਾਇਆ।
ਕਬੱਡੀ ਸਰਕਲ ਸਟਾਇਲ ਵਿਚ ਬਰਨਾਲਾ ਨੇ ਫਤਿਹਗੜ੍ਹ ਸਾਹਿਬ ਨੂੰ 30-15 ਨਾਲ, ਫਰੀਦਕੋਟ ਨੇ ਰੂਪਨਗਰ ਨੂੰ 19-4 ਨਾਲ ਅਤੇ ਮਾਨਸਾ ਨੇ ਲੁਧਿਆਣਾ ਨੂੰ 25-11 ਨਾਲ ਹਰਾਇਆ।ਇਸੇ ਤਰਾਂ ਕਬੱਡੀ ਨੈਸ਼ਨਲ ਸਟਾਇਲ ਵਿੱਚ ਫਾਜ਼ਿਲਕਾ ਨੇ ਮਾਨਸਾ ਨੂੰ 42-41, ਲੁਧਿਆਣਾ ਨੇ ਮੋਗਾ ਨੂੰ 25-10 ਨਾਲ ਹਰਾਇਆ। ਫਿਰੋਜ਼ਪੁਰ ਨੂੰ ਰੋਪੜ ਤੋਂ ਵਾਕ ਓਵਰ ਮਿਲਿਆ, ਸ੍ਰੀ ਮੁਕਤਸਰ ਸਾਹਿਬ ਨੂੰ ਜਲੰਧਰ ਤੋਂ ਅਤੇ ਫਤਿਹਗੜ੍ਹ ਸਾਹਿਬ ਨੂੰ ਸੰਗਰੂਰ ਤੋਂ ਵਾਕ ਓਵਰ ਮਿਲਿਆ। ਇਸੇ ਤਰਾਂ ਹੈਂਡਬਾਲ ਦੇ ਮੈਚ ਵਿਚ ਫਿਰੋਜ਼ਪੁਰ ਨੇ ਸੰਗਰੂਰ ਨੂੰ 21-14, ਰੂਪਨਗਰ ਨੇ ਫਤਿਹਗੜ੍ਹ ਸਾਹਿਬ ਨੂੰ 14-7, ਤਰਨਤਾਰਨ ਨੇ ਬਰਨਾਲਾ ਨੂੰ 16-9 ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਹੁਸ਼ਿਆਰਪੁਰ ਨੂੰ 25-15 ਤੋਂ ਹਰਾਇਆ। ਟੇਬਲ ਟੈਨਿਸ ਮੈਚਾਂ ਵਿਚ ਪਟਿਆਲਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 3-0 ਨਾਲ ਹਰਾਇਆ ਜਦਕਿ ਫਤਿਹਗੜ੍ਹ ਸਾਹਿਬ ਨੇ ਮਾਨਸਾ 3-0 ਤੇ ਰੂਪਨਗਰ ਨੇ ਲੁਧਿਆਣਾ ਨੂੰ 3-1 ਨਾਲ ਹਰਾਇਆ। ਇਸੇ ਤਰਾਂ ਵਾਲੀਬਾਲ ਦੇ ਮੈਚਾਂ ਵਿਚ ਜਲੰਧਰ ਨੇ ਰੂਪਨਗਰ ਨੂੰ 2-0 ਨਾਲ। ਪਟਾਨਕੋਟ ਨੇ ਬਰਨਾਲਾ ਨੂੰ 2-1 ਨਾਲ, ਪਟਿਆਲਾ ਨੇ ਫਤਿਹਗੜ੍ਹ ਸਾਹਿਬ ਨੂੰ 2-0 ਨਾਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਤਰਨਤਾਰਨ ਨੂੰ 2-0 ਨਾਲ, ਸੰਗਰੂਰ ਨੇ ਮਾਨਸਾ ਨੂੰ 2-1 ਨਾਲ ਅਤੇ ਲੁਧਿਆਣਾ ਨੇ ਅੰਮ੍ਰਿਤਸਰ ਨੂੰ 2-0 ਨਾਲ ਹਰਾਇਆ।
ਹਾਕੀ ਦੇ ਮੁਕਾਬਲਿਆਂ ਵਿਚ ਸੰਗਰੂਰ ਨੇ ਹੁਸ਼ਿਆਰਪੁਰ ਨੂੰ 4-0 ਨਾਲ, ਜਲੰਧਰ ਨੇ ਬਰਨਾਲਾ ਨੂੰ 6-0 ਨਾਲ, ਗੁਰਦਾਸਪੁਰ ਨੇ ਫਤਿਹਗੜ੍ਹ ਸਾਹਿਬ ਨੂੰ 2-0 ਨਾਲ ਅਤੇ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3-1 ਨਾਲ ਹਰਾਇਆ। ਬੈਡਮਿੰਟਨ ਦੇ ਮੈਚਾਂ ਵਿਚ ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ 2-0 ਨਾਲ, ਗੁਰਦਾਸਪੁਰ ਨੇ ਮਾਨਸਾ ਨੂੰ 2-0 ਨਾਲ, ਫਾਜ਼ਿਲਕਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 2-0 ਨਾਲ ਅਤੇ ਪਟਿਆਲਾ ਨੇ ਬਠਿੰਡਾ ਨੂੰ 2-0 ਨਾਲ ਹਰਾਇਆ।
ਖੋ ਖੋ ਦੇ ਮੈਚਾਂ ਵਿਚ ਮੋਗਾ ਨੇ ਬਰਨਾਲਾ ਨੂੰ 6-0 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਫਾਜਿਲਕਾ ਨੂੰ 9-2 ਨਾਲ, ਜਲੰਧਰ ਨੇ ਪਟਿਆਲਾ ਨੂੰ 10-2 ਨਾਲ ਅਤੇ ਮੇਜ਼ਬਾਨ ਮਾਨਸਾ ਨੇ ਫਤਿਹਗੜ੍ਹ ਸਾਹਿਬ ਨੂੰ 10-1 ਨਾਲ ਹਰਾਇਆ। ਇਸੇ ਤਰਾਂ ਵੇਟ ਲਿਫਟਿੰਗ ਵਿਚ 45 ਕਿਲੋ ਕੈਟਾਗਿਰੀ ਵਿਚ ਪਟਿਆਲਾ ਦੀ ਕਾਜਲ ਨੇ 101 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਹਾਸਲ ਕੀਤਾ ਜਦਕਿ ਜਲੰਧਰ ਦੀ ਸ਼ਿੰਦਰ ਕੌਰ ਨੇ 92 ਕਿਲੋ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮੋਨਿਕਾ ਨੇ 77 ਕਿਲੋ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।