Monday, October 26, 2026

ਡੀ.ਏ.ਵੀ ਕਾਲਜ ਲੜਕੀਆਂ ਦੀ ਬਾਸਕੇਟ ਬਾਲ ਟੀਮ ਬੀ-ਡਵੀਜ਼ਨ ਟੂਰਨਾਮੈਂਟ ‘ਚ ਰਨਰ ਅੱਪ ਰਹੀ

PPNJ1611201932ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ)  – ਡੀ.ਏ.ਵੀ ਕਾਲਜ ਲੜਕੀਆਂ ਦੀ ਬਾਸਕੇਟ ਬਾਲ ਟੀਮ ਨੇ ਜੀ.ਐਨ.ਡੀ.ਯੂ ਕੈਂਪਸ ‘ਚ ਕਰਵਾਈ ਗਈ ਬੀ-ਡਵੀਜ਼ਨ ਟੂਰਨਾਮੈਂਟ ਵਿੱਚ ਰਨਰਅਪ ਪੁਜੀਸ਼ਨ ਹਾਸਲ ਕੀਤੀ ਹੈ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਕਾਲਜ ਦੀਆਂ ਵਿਦਿਆਰਥਣਾਂ ਮਮਤਾ, ਚੇਤਨਾ, ਕਾਜਲ, ਸ਼ਰਨਜੀਤ ਕੌਰ, ਕੰਵਲਜੀਤ ਕੌਰ, ਨੇਹਾ ਸ਼ੁਕਲਾ, ਪਰਮਪ੍ਰੀਤ ਕੌਰ, ਮਨਜਿੰਦਰ ਕੌਰ, ਸ਼ਿਖਾ, ਮੁਸਕਾਨ ਵਰਮਾ, ਮੌਲੀ, ਗਰੀਨਾ ਸ਼ਰਮਾ ਨੂੰ ਭਵਿੱਖ ਵਿੱਚ ਅੀਹਮ ਪੁਜੀਸ਼ਨਾਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
    ਸਪੋਰਟਸ ਤੇ ਫਿਜੀਕਲ ਐਜੂਕੇਸ਼ਨ ਵਿਭਾਗ ਮੁਖੀ ਡਾ. ਬੀ.ਬੀ ਯਾਦਵ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਉਨਾਂ ਦੇ ਕਾਲਜ ਤੋਂ ਇਲਾਵਾ ਐਚ.ਕੇ ਕਪੂਰਥਲਾ, ਐਸ.ਡੀ.ਐਸ.ਡੀ.ਐਮ ਕਾਲਜ ਰਈਆ, ਖਾਲਸਾ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਹੇਅਰ ਦੀਆਂ ਟੀਮਾਂ ਨੇ ਵੀ ਭਾਗ ਲਿਆ।ਇਸ ਸਮੇਂ ਡਾ. ਵਿਕਾਸ ਭਰਦਵਾਜ, ਡਾ. ਸੰਦੀਪ ਕੁਮਾਰ ਅਤੇ ਪ੍ਰੋ. ਜਗਜੀਤ ਸਿੰਘ ਵੀ ਮੌਜੂਦ ਸਨ।

 

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …

Leave a Reply