Tuesday, July 21, 2026

ਪਹਿਲਾਂ ਅਕਾਲੀਆਂ ਤੇ ਹੁਣ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋ ਰਹੇ ਹਨ ਲੋਕ – ਅਮਨ ਅਰੋੜਾ

ਕਿਹਾ ਚੰਗਾਲੀਵਾਲਾ ਕਾਂਡ ਵਿਚ 6 ਦਿਨ ਬਾਅਦ ਦਰਜ ਹੋਈ ਐਫ.ਆਈ.ਆਰ
ਸੁਨਾਮ/ਲੌਂਗੋਵਾਲ, 18 ਨਵੰਬਰ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਸਾਫ਼ ਸੁਥਰਾ ਮਾਹੌਲ ਦੇਣ ਦੇ ਦਾਅਵੇ ਕਰ ਰਹੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ PPNJ1811201903ਸਰਕਾਰ ਦੇ ਘਿਨਾਉਣੇ ਚਿਹਰੇ ਨੂੰ ਚੰਗਾਲੀਵਾਲਾ ਕਾਂਡ ਨੇ ਬੇਨਕਾਬ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੁਨਾਮ-ਲਹਿਰਾ ਰੋਡ ‘ਤੇ ਦਿੱਤੇ ਗਏ ਧਰਨੇ ਵਿਚ ਸ਼ਾਮਲ ਹੋ ਕੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਉਪਰੰਤ ਪੱਤਰਕਾਰਾਂ ਨਾਲ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਦਲਿਤ ਵਿਅਕਤੀ ਜਗਮੇਲ ਸਿੰਘ ਜੱਗੂ ਉਤੇ ਕਥਿਤ ਕਾਂਗਰਸੀ ਗੁੰਡਿਆਂ ਵਲੋਂ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਜਿਸ ਦੀ ਬਕਾਇਦਾ ਰਿਪੋਰਟਾਂ ਵੀ ਪੁਲੀਸ ਕੋਲ ਪਹੁੰਚੀਆਂ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਨੇ ਇਸ ਕੇਸ ਵਿਚ ਐਫ.ਆਈ.ਆਰ 12 ਨਵੰਬਰ ਨੂੰ 6 ਦਿਨ ਬਾਅਦ ਦਰਜ਼ ਕੀਤੀ ਗਈ।
       ਦੱਸਣਯੋਗ ਹੈ ਕਿ ਜੱਗੂ ਨੂੰ ਘਰ ਬੁਲਾ ਕੇ ਦਰਿੰਦਿਆਂ ਨੇ ਉਸ ਦੀਆਂ ਲੱਤਾਂ ਉਤੇ ਕੋਈ ਤੇਜ਼ਾਬੀ ਪਦਾਰਥ ਡੋਲ੍ਹਿਆ ਅਤੇ ਉਸ ਦੇ ਸਰੀਰ ਨੂੰ ਕਿਸੇ ਨੁਕੀਲੇ ਔਜ਼ਾਰ ਨਾਲ ਨੋਚਿਆ।ਜੱਗੂ ਨਾਲ ਦਰਿੰਦਗੀ ਇਥੋਂ ਤੱਕ ਦਿਖਾਈ ਗਈ ਕਿ ਜਦੋਂ ਉਸ ਨੂੰ ਪਿੱਲਰ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ ਤਾਂ ਉਸ ਵਲੋਂ ਪੀਣ ਲਈ ਪਾਣੀ ਮੰਗਣ ਤੇ ਉਸ ਨੂੰ ਪਿਸ਼ਾਬ ਤੱਕ ਪਿਲਾਇਆ ਗਿਆ।ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੱਗੂ ਦੀ ਪੀ.ਜੀ.ਆਈ ਵਿਖੇ ਜਾ ਕੇ ਮੌਤ ਹੋ ਗਈ।
          ਅਰੋੜਾ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਅਕਾਲੀਆਂ ਦੀ ਸ਼ਰੇਆਮ ਗੁੰਡਾਗਰਦੀ ਦਾ ਸੰਤਾਪ ਹੰਢਾਉਂਦੇ ਰਹੇ ਅਤੇ ਹੁਣ ਕਾਂਗਰਸ ਪਾਰਟੀ ਦੇ ਰਾਜ ਵਿਚ ਉਹੀ ਗੁੰਡਾਗਰਦੀ ਅਤੇ ਹੈਵਾਨਗੀ ਦਾ ਮਾਹੌਲ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਜੰਗਲ ਰਾਜ ਤੋਂ ਪੰਜਾਬ ਦੇ ਲੋਕਾਂ ਨੂੰ ਨਿਜ਼ਾਤ ਦਿਵਾਏ।ਆਪ ਆਗੂ ਅਮਨ ਅਰੋੜਾ ਨੇ ਮੀਡੀਆ ਰਾਹੀਂ ਮੰਗ ਕੀਤੀ ਕਿ ਗਰੀਬ ਅਤੇ ਦਲਿਤ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮ੍ਰਿਤਕ ਜਗਮੇਲ ਸਿੰਘ ਜੱਗੂ ਦੇ ਨਾਲ ਜੱਗੋਂ ਤੇਰ੍ਹਵੀਂ ਕਰਨ ਵਾਲੇ ਗੁੰਡਿਆਂ ਖਿਲਾਫ਼ ਪੰਜਾਬ ਪੁਲੀਸ ਜਲਦ ਤੋਂ ਜਲਦ ਚਲਾਨ ਪੇਸ਼ ਕਰੇ ਅਤੇ ਉਨ੍ਹਾਂ ਖਿਲਾਫ਼ ਫਾਸਟ ਟਰੈਕ ਕੋਰਟਾਂ ਵਿਚ ਕੇਸ ਚਲਾ ਕੇ ਫਾਂਸੀ ਤੇ ਲਟਕਾਇਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।

   
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply