ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਾਹਿਤ ਜਗਤ ਲਈ ਇਹ ਬਹੁਤ ਦੁਖਦਾਇਕ ਖ਼ਬਰ ਹੈ ਕਿ ਪ੍ਰੋ. ਸੁਰਜੀਤ ਜੱਜ (ਜਨਰਲ
ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ) ਦੇ ਮਾਤਾ ਜੀ ਅਤੇ ਪ੍ਰੋ. ਭੁਪਿੰਦਰ ਕੌਰ ਜੱਜ ਦੀ ਸੱਸ ਸ੍ਰੀਮਤੀ ਮਹਿੰਦਰ ਕੌਰ ਦਾ 16 ਨਵੰਬਰ 2019 ਸ਼ਾਮ ਨੂੰ ਦਿਹਾਂਤ ਹੋ ਗਿਆ ਸੀ।ਉਨ੍ਹਾਂ ਦੀ ਅੰਤਿਮ ਅਰਦਾਸ 24 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਅਦਾ ਕੀਤੀ ਜਾਵੇਗੀ।ਇਸ ਦੁੱਖ ਦੀ ਘੜੀ ‘ਚ ਫ਼ੋਕਲੋਰ ਰਿਸਰਚ ਅਕਾਦਮੀ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਉਨ੍ਹਾਂ ਨਾਲ ਦਿਲੀ ਹਮਦਰਦੀ ਪ੍ਰਗਟਾਉਂਦੇ ਹਨ।
ਇਹਨਾਂ ਸੰਸਥਾਵਾਂ ਦੇ ਸਮੂਹ ਮੈਂਬਰ, ਗੁਰਦੇਵ ਸਿੰਘ ਮਹਿਲਾਂਵਾਲਾ, ਸਤੀਸ਼ ਝੀਂਗਣ, ਹਰਜੀਤ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਦਿਲਬਾਗ ਸਿੰਘ ਸਰਕਾਰੀਆ, ਗੁਰਜਿੰਦਰ ਬਘਿਆੜੀ, ਗੁਰਪ੍ਰੀਤ ਸਿੰਘ ਕਦਗਿਲ, ਧਰਵਿੰਦਰ ਔਲਖ, ਗੁਰਬਾਜ ਸਿੰਘ ਛੀਨਾ, ਭੁਪਿੰਦਰ ਸਿੰਘ ਸੰਧੂ, ਜਸਵਿੰਦਰ ਕੌਰ ਜੱਸਲ, ਮਧੂ ਸ਼ਰਮਾ, ਓਂਕਾਰ ਸਿੰਘ, ਇੰਦਰਾ ਵਿਰਕ, ਰੰਜੀਵ ਸ਼ਰਮਾ, ਸਾਹਿਬਨਾਜ, ਭੁਪਿੰਦਰ ਕੌਰ, ਮਨਿੰਦਰ ਕੌਰ ਉਨ੍ਹਾਂ ਦੇ ਦੁੱਖ ’ਚ ਸ਼ਾਮਲ ਹਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media