ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਕਪੂਰਥਲਾ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਕੈਂਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ ਦਾ ਛੇਵਾਂ ਸਾਲਾਨਾ ਸਮਾਗਮ ‘ਉਡਾਨ-ਐਨ ਇਨਡੈਲੀਬਲ
ਫਲਾਈਟ’ ਯਾਦਗਾਰੀ ਹੋ ਨਿੱਬੜਿਆ, ਜਿਸ ਦੌਰਾਨ ਸਕੂਲ ਦੀ ਪੰਜ ਸਾਲਾਂ ਦੀ ਯਾਤਰਾ ਨੂੰ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਉਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਦਿਲ ਖਿੱਚਵੀਆਂ ਪੇਸ਼ਕਾਰੀਆਂ ਅਤੇ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਪੂਰੀ ਕੈਂਬਰਿਜ ਟੀਮ ਨੂੰ ਵਧਾਈ ਦਿੱਤੀ ਅਤੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਨਰਸਰੀ ਤੋਂ ਬਾਹਰਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਜ਼ੂੰਬਾ, ਸਾਲਸਾ, ਕੱਥਕ, ਦੇਸ਼ ਭਗਤੀ ਦੇ ਗੀਤ ਤੇ ਨਾਚ, ਗਤਕਾ, ਸਕੇਟਿੰਗ, ਯੋਗਾ ਅਤੇ ਭੰਗੜਾ ਤੇ ਹੋਰ ਵੰਨਗੀਆਂ ਪੇਸ਼ ਕੀਤੀਆਂ।ਹਨੂਮਾਨ ਚਾਲੀਸਾ ਨੇ ਪਵਿੱਤਰ ਤੇ ਰੂਹਾਨੀ ਵਾਤਾਵਰਨ ਦੀ ਸਿਰਜਿਆ ਅਤੇ ਬੈਂਡ ਦੀਆਂ ਮਧੁਰ ਧੁਨਾਂ ਨਾਲ ਚੁਫੇਰਾ ਗੂੰਜ ਉਠਿਆ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤੀਸ਼ ਅਗਰਵਾਲ, ਪ੍ਰਧਾਨ ਸੁਮਨ ਅਗਰਵਾਲ, ਸੁਧੀਰ ਅਗਰਵਾਲ, ਮੁਨੀਸ਼ ਅਗਰਵਾਲ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਆਰਤੀ ਦਾਦਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਐਸ.ਡੀ.ਐਮ ਫਗਵਾੜਾ ਲਤੀਫ਼ ਅਹਿਮਦ, ਪ੍ਰਿੰਸੀਪਲ ਜ਼ੋਰਾਵਰ ਸਿੰਘ (ਸੀ.ਆਈ.ਐਸ ਫਗਵਾੜਾ), ਪ੍ਰਿੰਸੀਪਲ ਸ੍ਰੀਮਤੀ ਸੋਨੀਆ ਵਾਲੀਆ (ਸੀ.ਆਈ.ਐਸ ਨਵਾਂ ਸ਼ਹਿਰ), ਪ੍ਰਿੰਸੀਪਲ ਧੀਰਜ ਵਿਨਾਤੀ (ਦੂਨ ਪਬਲਿਕ ਸਕੂਲ ਹੁਸ਼ਿਆਰਪੁਰ), ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਮਾਹਲ (ਸੀ.ਆਈ.ਐਸ ਜਲੰਧਰ) ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media