ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੇਟੀ ਬਚਾਉ-ਬੇਟੀ ਪੜਾਉ ਸਕੀਮ ਤਹਿਤ ਜਿਲ੍ਹਾ ਪ੍ਰੋਗਰਾਮ ਅਫਸਰ
ਅੰਮ੍ਰਿਤਸਰ ਦੀ ਅਗਵਾਈ ‘ਚ ਸੀ.ਡੀ.ਪੀ.ਓ ਮਜੀਠਾ ਗਗਨਦੀਪ ਸਿੰਘ ਭੱਟੀ ਵਲੋਂ ਬਲਾਕ ਮਜੀਠਾ ਦੇ ਘੱਟ ਲਿੰਗ ਅਨੁਪਾਤ ਵਾਲੇ ਪਿੰਡਾਂ ਵਿੱਚ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਕੰਨਿਆਂ ਭਰੂਣ ਹੱਤਿਆ ਨੂੰ ਰੋਕਣ ਅਤੇ ਬੇਟੀਆਂ ਨੂੰ ਪੜਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 17 ਕੈਂਪ 25 ਨਵੰਬਰ ਤੱਕ ਵੱਖ-ਵੱਖ ਪਿੰਡਾਂ ਵਿੱਚ ਲੱਗਣਗੇ।ਇਸ ਲੜੀ ਅਧੀਨ ਪਿੰਡ ਭੰਗਵਾਂ, ਨਾਗ-ਖੁਰਦ, ਥਰੀਰੇਵਾਲ, ਚਵਿੰਡਾ ਦੇਵੀ, ਅਜੈਬਵਾਲੀ, ਅਤੇ ਕਲੇਰ ਮਾਂਗਟ ਵਿਖੇ ਵੀ ਕੈਂਪ ਲਗਾਏ ਗਏ।
ਕੈਂਪਾਂ ਵਿੱਚ ਪਿੰਡ ਦੀਆਂ 6 ਨਵ-ਜੰਮੀਆਂ ਬੇਟੀਆਂ ਦੀਆਂ ਦਾਦੀਆਂ-ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ-ਮਾਰਨ ਵਾਲੀਆਂ ਪਿੰਡ ਦੀਆਂ 3 ਧੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਸੰਬੰਧੀ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਇਸਦੇ ਨਾਲ ਹੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਸਕੀਮਾਂ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸਟਾਪ ਸੈਂਟਰ, ਸਵਾਧਾਰ ਗ੍ਰਹਿ, ਸਟੇਟ ਆਫਟਰ ਕੇਅਰ ਹੋਮ, ਘਰੇਲੂ ਹਿੰਸਾ ਐਕਟ, ਸੈਕਸੁਅਲ ਹਰਾਸਮੈਂਟ ਆਫ ਵੁਮੈਨ ਐਟ ਵਰਕਪਲੇਸ, ਸ਼ਕਤੀ ਟੀਮ-112 ਵੂਮੈਨ ਹੈਲਪਲਾਈਨ, ਪੋਸ਼ਣ ਅਭਿਆਨ, ਦਾਜ ਰੋਕੋ ਐਕਟ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਿਹਤ ਵਿਭਾਗ ਤੋਂ ਐਸ.ਐਮ.ਓ ਸਤਨਾਮ ਸਿੰਘ, ਬੀ.ਈ.ਈ ਰਣਜੀਤ ਕੁਮਾਰ, ਸੈਨੀਟਰੀ ਇੰਸਪੈਕਟਰ ਰਾਧੇ ਸ਼ਾਮ, ਜਿਲਾ ਕਾਨੂੰਨੀ ਸੇਵਾ ਅਥਾਰਟੀ ਤੇ ਪੀ.ਐਲ.ਵੀ ਜਸਬੀਰ ਕੌਰ, ਸੁਪਰਵਾਈਜਰ ਪਰਮਜੀਤ ਕੌਰ, ਬਲਵਿੰਦਰ ਕੌਰ, ਕਵਲਦੀਪ ਕੌਰ ਅਤੇ ਅੰਜੂ ਸ਼ਰਮਾ ਹਾਜਰ ਹੋਏ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media