ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਆਪਣੇ ਪਿਤਾ ਦੀ
ਯਾਦ ਵਿੱਚ ਪਿੱਡ ਭੀਲੋਵਾਲ ਪੱਕਾ ਅਜਨਾਲਾ ਵਿਖੇ ਲਗਾਏ ਗਏ 52ਵੇਂ ਅੱਖਾਂ ਦੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ।1280 ਮਰੀਜਾਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਜਿੰਨਾਂ ਵਿੱਚੋਂ 113 ਮਰੀਜਾਂ ਨੂੰ ਮੁਫ਼ਤ ਅੱਖਾਂ ਦੇ ਲੈਨਜ਼ ਪਾਏ ਗਏ ਅਤੇ ਬਾਕੀ ਮਰੀਜਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ।
ਸੋਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਸ੍ਰੀ ਜਗਤ ਮਿੱਤਰ ਸੋਨੀ ਵੱਲੋਂ ਹਰ ਸਾਲ ਆਪਣੇ ਪਿੰਡ ਵਿੱਚ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਜਾਂਦਾ ਸੀ।ਜਿਸ ਵਿੱਚ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦਾ ਇਲਾਜ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੰੂ ਮੁਫ਼ਤ ਐਨਕਾਂ ਵੀ ਦਿੱਤੀਆਂ ਜਾਂਦੀਆਂ ਸਨ।ਉਨ੍ਹਾਂ ਦੱਸਿਆ ਕਿ ਇਸ ਲੜੀ ਨੁੰ ਅੱਗੇ ਤੋਰਦਿਆਂ ਹੋਇਆਂ ਹਰ ਸਾਲ ਪਿੰਡ ਵਿੱਚ ਅੱਖਾਂ ਦੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ।ਕੈਂਪ ਵਿੱਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਮਰੀਜਾਂ ਨੂੰ ਅੱਖਾਂ ਦੇ ਮੁਫ਼ਤ ਲੈਨਜ ਵੀ ਪਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਕੈਂਪ ਡਾਕਟਰ ਕਾਰਜ ਸਿੰਘ ਦੀ ਰਹਿਨੁਮਾਈ ਹੇਠ ਲਗਾਇਆ ਜਾਂਦਾ ਹੈ।ਕੈਂਪ ਵਿੱਚ ਡਾਕਟਰ ਸੁਰਿੰਦਰ ਸ਼ਰਮਾ, ਡਾ: ਮੋਨਾ, ਰਜਿੰਦਰ ਸਿੰਘ ਢਿਲੋਂ ਸਰਪੰਚ, ਰਾਜਵਿੰਦਰ ਸਿੰਘ ਭੁੱਲਰ ਸਾਬਕਾ ਸਰਪੰਚ, ਸੁੱਖਾ ਸਿੰਘ ਸਰਪੰਚ, ਬਾਬਾ ਗੁਰਨਾਮ ਸਿੰਘ ਪੰਚ, ਬਲਬੀਰ ਸਿੰਘ, ਗੁਲਸ਼ਨ ਅਰੋੜਾ, ਜਸਵੰਤ ਸਿੰਘ ਸਰਪੰਚ ਵੈਰੋਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media