ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਾਹਿਬ ਸ੍ਰੀ ਗੁਰੂ
ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਪੂਰਾ ਸਾਲ ਵੱਖ-ਵੱਖ ਧਾਰਮਿਕ, ਖੇਡਾਂ, ਸਭਿਆਚਾਰ, ਸੈਮੀਨਾਰ ਆਦਿ ਪ੍ਰੋਗਰਾਮਾਂ ਦੀ ਵਿੱਢੀ ਗਈ ਲੜੀ ਤਹਿਤ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਇਕਨਾਮਿਕਸ ਵਿਭਾਗ ਦੀ ਇਕਨਾਮਿਕਸ ਸੋਸਾਇਟੀ ਵਲੋਂ ਕਾਲਜ ਪ੍ਰਿ੍ਰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਧਾਰਮਿਕ ਅਸਥਾਨ ਅਤੇ ਹੋਰ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਕਨਾਮਿਕਸ ਸੋਸਾਇਟੀ ਦੇ ਕਨਵੀਨਰ ਅਤੇ ਇਕਨਾਮਿਕਸ ਵਿਭਾਗ ਦੇ ਮੁੱਖੀ ਪ੍ਰੋਫੈਸਰ ਜਗਵਿੰਦਰ ਕੌਰ ਘੁੰਮਣ ਦੀ ਅਗਵਾਈ ਹੇਠ ਗਏ ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਜੀ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕੀਤੇ।
ਪ੍ਰੋ: ਘੁੰਮਣ ਨੇ ਦੱਸਿਆ ਕਿ ਇਸ ਯਾਤਰਾ ‘ਚ ਡਾ. ਪਿੰਕੀ ਬੈਂਸ, ਡਾ. ਸੁਪ੍ਰੀਤ ਕੌਰ ਅਤੇ ਸ਼ੇਰ ਸਿੰਘ (ਐਲ.ਏ) ਦੇ ਨਾਲ ਇਕਨਾਮਿਕਸ ਸੋਸਾਇਟੀ ਦੇ 38 ਮੈਂਬਰਾਂ ਨੇ ਸ਼ਿਰਕਤ ਕੀਤੀ।ਵਿਦਿਆਰਥੀਆਂ ਨੇ ਗੁਰਦੁਆਰਿਆਂ ’ਚ ਮੱਥਾ ਟੇਕਿਆ ਅਤੇ ਬਿਆਸ ਤੇ ਸਤਲੁਜ ਦਰਿਆਵਾਂ ਦੇ ਲਾਂਘੇ ਦੇ ਉੱਤਰ ’ਚ 6 ਮੀਲ ਦੀ ਦੂਰੀ ’ਤੇ ਪੈਂਦੀ ਕਾਲੀ ਬੇਈਂ ਦਾ ਵੀ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਇਸ ਉਪਰੰਤ ਸਮੂਹ ਮੈਂਬਰਾਂ ਨੇ ਜੰਗ-ਏ-ਆਜ਼ਾਦੀ ਅਜਾਇਬ ਘਰ, ਕਰਤਾਰਪੁਰ ਦਾ ਦੌਰਾ ਵੀ ਕੀਤਾ।ਅਜਾਇਬ ਘਰ ’ਚ 6 ਗੈਲਰੀਆਂ ਸਨ, ਜਿਹੜੀਆਂ ਭਾਰਤ ’ਚ ਬ੍ਰਿਟਿਸ਼ ਸ਼ਾਸਨ ਦੇ ਇਤਿਹਾਸ ਅਤੇ ਭਾਰਤ ’ਚ ਆਜ਼ਾਦੀ ਪ੍ਰਾਪਤ ਕਰਨ ’ਚ ਸੁਤੰਤਰਤਾ ਸੰਗਰਾਮੀਆਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ।
ਵਿਦਿਆਰਥੀਆਂ ਨੇ ਪੰਜਾਬ ਦੇ ਆਜ਼ਾਦੀ ਘੁਲਾਟੀਆਂ, ਜ਼ਲ੍ਹਿਆਂ ਵਾਲਾ ਬਾਗ ਕਾਂਡ ਅਤੇ ਕਾਮਾਗਾਟਾਮਾਰੂ ਯੁੱਧ ਦੀ ਫ਼ਿਲਮ ਵੀ ਵੇਖੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media