Friday, March 6, 2026

ਪਰਾਲੀ ਸਾੜ੍ਹਨ ਵਾਲੇ ਕਿਸਾਨਾਂ ਨੂੰ 3 ਲੱਖ 34 ਹਜ਼ਾਰ ਰੁਪਏ ਜੁਰਮਾਨਾ

ਕਪੂਰਥਲਾ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਕਪੂਰਥਲਾ ‘ਚ ਪਰਾਲੀ ਸਾੜ੍ਹਨ ਵਾਲੇ ਕਿਸਾਨਾਂ ਨੂੰ 3 ਲੱਖ 34 ਹਜ਼ਾਰ ਰੁਪਏ PPNJ2211201911ਜੁਰਮਾਨਾ ਕੀਤਾ ਗਿਆ ਹੈ।ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਅੱਗ ਲਾਉਣ ਵਾਲੇ ਕਿਸਾਨਾਂ ਨੂੰ 3 ਲੱਖ 34 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਉਹਨ੍ਹਾਂ ਦੱਸਿਆ ਕਿ 132 ਕਿਸਾਨਾਂ ਨੂੰ ਜ਼ੁਰਮਾਨੇ ਕੀਤੇ ਗਏ ਹਨ, 129 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਐਟਰੀਆਂ ਅਤੇ 20 ਕੇਸਾਂ ਵਿੱਚ ਐਫ.ਆਈ.ਆਰ ਦਰਜ਼ ਕੀਤੀਆਂ ਹਨ।
            ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਾਂ ਖੜ੍ਹੇ ਮੁੱਢਾਂ ਵਿੱਚ ਅਗਲੀ ਫਸਲ ਦੀ ਬੀਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਸਾਲ 2018-19 ਦੌਰਾਨ ਕਿਸਾਨ ਗਰੁੱਪਾਂ/ਸੋਸਾਇਟੀਆਂ ਨੂੰ 80% ਅਤੇ ਵਿਅੱਕੀਤਗਤ ਕਿਸਾਨਾਂ ਨੂੰ 50% ਸਬਸਿਡੀ ਤੇ 398 ਹੈਡੀ ਸੀਡਰ, 147 ਸੁਪਰ ਐਸ.ਐਮ.ਐਸ, 335 ਮਲਚਰ, 234 ਆਰ.ਐਮ.ਬੀ ਪਲੌਅ, 165 ਰੋਟਾਵੇਟਰ, 7 ਜ਼ੀਰੋ ਟਰਿਲ ਡਰਿਲ ਅਤੇ 44 ਰੋਟਰੀ ਸਲੈਸ਼ਰ ਮੁਹੱਈਆ ਕਰਾਏ ਗਏ। ਚਾਲੂ ਸਾਲ ਦੌਰਾਨ ਵੀ ਕਿਸਾਨ ਗਰੁੱਪਾਂ ਅਤੇ ਵਿਅਕਤੀਗਤ ਕਿਸਾਨਾਂ ਨੂੰ 201 ਹੈਪੀ ਸੀਡਰ, 19 ਸੁਪਰ ਐਸ.ਐਮ.ਐਸ, 213 ਮਲਚਰ, 224 ਪਲੌਅ, 125, ਜ਼ੀਰੋ ਟਿੱਲ ਡਰਿਲ, 90 ਰੋਟਰੀ ਸਲੈਸ਼ਰ ਅਤੇ 21 ਸੁਪਰ ਸੀਡਰ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜ਼ਾ ਰਹੀਆਂ ਹਨ।ਫਿਰ ਵੀ ਕਈ ਕਿਸਾਨ ਸੌੜੇ ਸੁਆਰਥੀ ਹਿੱਤਾਂ ਲਈ ਪਰਾਲੀ ਨੂੰ ਅੱਗ ਲਗਾ ਰਹੇ ਹਨ।ਜ਼ਿਲ੍ਹੇ ਵਿੱਚ ਵੱਖ-ਵੱਖ ਮਹਿਕਮਿਆਂ ਤੇ ਅਧਾਰਿਤ 41 ਕੋਆਰਡੀਨੇਟਿੰਗ ਅਧਿਕਾਰੀਆਂ ਦੀਆਂ ਟੀਮਾਂ ਪਰਾਲੀ ਸਾੜਣ ਦੇ ਮਾਮਲਿਆਂ ਤੇ ਨਜ਼ਰ ਰੱਖ ਰਹੀਆਂ ਹਨ।
           ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 80% ਤੋਂ ਵਧੇਰੇ ਕਣਕ ਦੀ ਬੀਜਾਈ ਮੁਕੰਮਲ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਪਿਛਲੇ ਹਫ਼ਤੇ ਤੋਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪਰਾਲੀ ਸਾੜਣ ਦੇ ਮਾਮਲਿਆਂ ਵਿੱਚ ਕਾਫੀ ਠੱਲ੍ਹ ਪਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ 2500/- ਪ੍ਰਤੀ ਏਕੜ ਖਰਚਾ ਦਿੱਤਾ ਜਾ ਰਿਹਾ ਹੈ।ਕਿਸਾਨ ਆਪਣੇ ਫਾਰਮ ਸਰਪੰਚ ਪਾਸੋਂ ਤਸਦੀਕ ਕਰਾ ਕੇ ਅਗਲੀ ਕਾਰਵਾਈ ਲਈ ਪੰਚਾਇਤ ਸਕੱਤਰ ਨੂੰ ਦੇ ਦੇਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply