ਕਪੂਰਥਲਾ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਦਿਸ਼ਾ
ਨਿਰਦੇਸ਼ਾਂ ਤਹਿਤ ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਸਤਨਾਮ ਸਿੰਘ ਫੂਡ ਸੇਫਟੀ ਅਫਸਰ ਕਪੂਰਥਲਾ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਖਾਸ ਤੌਰ ਤੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ, ਟੀਮ ਵਲੋਂ ਇੱਕ ਮਹਿੰਦਰਾ ਬੋਲੈਰੋ ਪਿਕਅਪ ਜਿਸ ਵਿੱਚ 1.2 ਟਨ ਦੇਸੀ ਘਿਓ, ਜੋ ਕਿ ਹਰਿਆਣਾ ਵਿੱਚ ਤਿਆਰ ਕੀਤਾ ਹੋਇਆ ਸੀ ਅਤੇ ਜਿਸ ਨੂੰ ਗੁਰਦਾਸਪੁਰ ਵਿਖੇ ਸਪਲਾਈ ਕੀਤਾ ਜਾਣਾ ਸੀ, ਨੂੰ ਚੈਕ ਕੀਤਾ ਗਿਆ।ਟੀਮ ਵੱਲੋਂ ਇਸ ਦੇਸੀ ਘਿਓ ਦੇ ਤਿੰਨ ਸੈਂਪਲ ਲਏ ਗਏ।
ਇੱਕ ਟਾਟਾ 407 ਗੱਡੀ ਜਿਸ ਵਿਚ 2 ਕਵਿੰਟਲ ਦੇਸੀ ਘਿਓ ਅਤੇ ਟੋਨਡ ਦੁੱਧ ਲਿਜਾਇਆ ਜਾ ਰਿਹਾ ਸੀ ਨੂੰ ਰੋਕ ਕੇ ਉਸ ਵਿਚੋਂ ਸੈਂਪਲ ਲਿਆ ਗਿਆ।ਇੱਕ ਮਹਿੰਦਰਾ ਬੋਲੈਰੇ ਗੱਡੀ ਜਿਸ ਵਿਚ 2 ਕਵਿੰਟਲ ਮਸਟਰਡ ਤੇਲ ਲਿਜਾਇਆ ਜਾ ਰਿਹਾ ਸੀ ਵਿਚੋਂ ਸੈਂਪਲ ਭਰਿਆ ਗਿਆ।ਇਕ ਹੋਰ ਗੱਡੀ ਤੋਂ ਦਿੱਲੀ ਵਿੱਚ ਤਿਆਰ ਦੇਸੀ ਘਿਓ ਦਾ ਸੈਂਪਲ ਵੀ ਭਰਿਆ ਗਿਆ।
ਇਸ ਤੋਂ ਬਾਅਦ ਟੀਮ ਵਲੋਂ ਨਡਾਲਾ ਅਤੇ ਬੇਗੋਵਾਲ ਵਿਖੇ ਰੈਸਟੋਰੈਂਟਾਂ ਅਤੇ ਦੁਕਾਨਾਂ ਤੋਂ ਸੈਂਪਲ ਲਏ ਗਏ।
ਇਸ ਤਰ੍ਹਾਂ 11 ਸੈਂਪਲ ਲਏ ਗਏ, ਜਿਸ ਵਿੱਚ ਦੇਸੀ ਘਿਓ ਦੇ 5 ਸੈਂਪਲ, ਖਾਸ ਤੌਰ ਤੇ ਹਰਿਆਣਾ ਬਰਾਂਡ, ਪਨੀਰ, ਦੁੱਧ, ਮਸਟਰਡ ਤੇਲ, ਵੇਸਨ ਆਦਿ ਸ਼ਾਮਲ ਹਨ।ਇਹਨਾਂ ਸੈਂਪਲਾਂ ਨੂੰ ਸਟੇਟ ਫੂਡ ਲੈਬਾਰਟਰੀ ਖਰੜ ਵਿਖੇ ਭੇਜ ਦਿੱਤਾ ਗਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media