Thursday, March 19, 2026

ਤਰਕਸ਼ੀਲ ਸੁਸਾਇਟੀ ਵਲੋਂ ਜੋਤਿਸ਼ ਅਤੇ ਰਾਸ਼ੀਫਲ ਦੀ ਅਸਲੀਅਤ ਵਿਸ਼ੇ ‘ਤੇ ਸੈਮੀਨਾਰ 1 ਦਸੰਬਰ ਨੂੰ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰੰਮ੍ਰਿਤਸਰ ਇਕਾਈ ਵਲੋਂ ਸਮਾਜ ਵਿੱਚ PPNJ2211201917ਵਿਗਿਆਨਕ ਚੇਤਨਾ ਪ੍ਰਫੁਲਿਤ ਕਰਨ ਦੀ ਕੜੀ ਵਜੋਂ ਜੋਤਿਸ਼ ਅਤੇ ਰਾਸ਼ੀਫਲ ਦੀ ਅਸਲੀਅਤ ਵਿਸ਼ੇ ਸਬੰਧੀ 1 ਦਸੰਬਰ ਐਤਵਾਰ ਨੂੰ ਸੈਮੀਨਾਰ ਕਰਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਤਰਕਸ਼ੀਲ ਵਿਦਵਾਨ ਸੁਰਜੀਤ ਦੋਧਰ ਇਸ ਸਬੰਧੀ ਚਰਚਾ ਕਰਨਗੇ।ਇਹ ਸੈਮੀਨਾਰ ਪੰਜਾਬ ਨਾਟਸ਼ਾਲਾ ਵਿਖੇ ਮਿੰਨੀ ਹਾਲ ਵਿਖੇ ਸਵੇਰੇ ਸਾਢੇ ਗਿਆਰਾਂ ਵਜੇ ਹੋਵੇਗਾ।
        ਤਰਕਸ਼ੀਲ ਸੁਸਾਇਟੀ ਦੀ ਸਥਾਨਕ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਦੱਸਿਆ ਕਿ ਭਾਰਤੀ ਸਮਾਜ ਵਿੱਚ ਆਮ ਲੋਕ ਹੀ ਨਹੀਂ ਸਗੋਂ ਚੰਗੇ ਪੜ੍ਹੇ ਲਿਖੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਵੀ ਜਿਥੇ ਜ਼ਿੰਦਗੀ ਵਿਚ ਜੋਤਿਸ਼ ਅਤੇ ਰਾਸ਼ੀਫਲ ਦੇ ਅੰਧਵਿਸ਼ਵਾਸ਼ ਵਿਚ ਫਸ ਕੇ ਹਰ ਕੁਦਰਤੀ ਅਤੇ  ਗੈਰ ਕੁਦਰਤੀ ਘਟਨਾ ਨੂੰ ਗ੍ਰਹਿ ਚਾਲ, ਹੱਥ ਰੇਖਾਵਾਂ, ਕਿਸਮਤ ਅਤੇ ਅਖੌਤੀ ਕਾਲੇ ਇਲਮ ਨਾਲ ਜੋੜ ਲੈੈਂਦੇ ਹਨ, ਉਥੇ ਹੀ ਪਾਖੰਡੀ ਜੋਤਸ਼ੀਆਂ ਅਤੇ ਬਾਬਿਆਂ ਹਥੋਂ ਵੱਡੇ ਪੱਧਰ ‘ਤੇ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਦਾ ਸ਼ਿਕਾਰ ਵੀ ਹੁੰਦੇ ਹਨ।
ਜੋਨ ਆਗੂ ਰਾਜਵੰਤ ਬਾਗੜੀਆ ਨੇ ਟੀ.ਵੀ ਚੈਨਲਾਂ ਅਤੇ ਅਖਬਾਰਾਂ ਵਿਚ ਹਰ ਤਰ੍ਹਾਂ ਦੀ ਸਮੱਸਿਆ ਨੂੰ ਅਖੌਤੀ ਚਮਤਕਾਰੀ ਨਗਾਂ, ਪੱਥਰਾਂ, ਧਾਗੇ, ਤਵੀਤਾਂ, ਕਾਲੇ ਇਲਮ ਨਾਲ ਹੱਲ ਕਰਨ ਦਾ ਦਾਅਵਾ ਕਰਨ ਵਾਲੇ ਜੋਤਸ਼ੀਆਂ ਅਤੇ ਤਾਂਤਰਿਕਾਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਤਰਕਸ਼ੀਲ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਜੋਤਿਸ਼ ਅਤੇ ਰਾਸ਼ੀਫਲ ਨੂੰ ਸਹੀ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
          ਇਸ ਮੌਕੇ ਤਰਕਸ਼ੀਲ ਆਗੂ ਜਸਪਾਲ ਬਾਸਰਕਾ ਨੇ ਮਾਝਾ ਜੋਨ ਦੀਆ ਸਮੂਹ ਤਰਕਸ਼ੀਲ ਇਕਾਈਆਂ ਦੇ ਆਗੂਆਂ, ਮੈਂਬਰਾਂ ਤੋਂ ਇਲਾਵਾ ਸਮਾਜ ਦੇ ਸਮੂਹ ਵਰਗਾਂ ਅਤੇ ਖਾਸ ਕਰਕੇ ਵਿਦਿਆਰਥੀਆਂ, ਅਧਿਆਪਕਾਂ, ਔਰਤਾਂ, ਮਜਦੂਰਾਂ, ਕਿਸਾਨਾਂ, ਲੇਖਕਾਂ, ਪੱਤਰਕਾਰਾਂ ਅਤੇ ਰੰਗ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਮੀਨਾਰ ਵਿਚ ਸ਼ਾਮਲ ਹੋ ਕੇ ਜੋਤਿਸ਼ ਰਾਸ਼ੀਫਲ ਅਤੇ ਗ੍ਰਹਿ ਚੱਕਰਾਂ ਦੇ ਅੰਧਵਿਸ਼ਵਾਸ਼ਾਂ ਬਾਰੇ ਆਪਣੀ ਸ਼ੰਕਾ ਨਵਰਿਤੀ ਕਰਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਅਤੇ ਪਾਖੰਡੀ ਜੋਤਸ਼ੀਆਂ ਅਤੇ ਤਾਂਤਰਿਕਾਂ ਦੀ ਲੁੱਟ ਤੋਂ ਬਚਣ।
ਇਸ ਮੌਕੇ ਤਰਕਸ਼ੀਲ ਆਗੂ ਸੁਖਬੀਰ ਸਿੰਘ, ਜੋਨ ਆਗੂ ਮੁਖਤਿਆਰ ਗੋਪਾਲਪੁਰਾ, ਸੰਦੀਪ ਧਾਰੀਵਾਲ, ਸੁਖਮੀਤ ਸਿੰਘ, ਅਸ਼ਵਨੀ ਕੁਮਾਰ, ਕੰਵਲਜੀਤ ਸਿੰਘ, ਬਲਦੇਵ ਸਿੰਘ ਅਤੇ ਹਰਪ੍ਰੀਤ ਖਿਲਚੀਆਂ ਸ਼ਾਮਲ ਹੋਏ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply