ਅੰਮ੍ਰਿਤਸਰ 22 ਨਵੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਅੰਮ੍ਰਿਤਸਰ ਵੱਖ-ਵੱਖ ਪ੍ਰਕਾਰ ਦੀਆਂ ਕੌਮੀ ਤੇ ਕੌਮਾਤਰੀ ਪੱਧਰ ਦੀਆਂ ਐਥਲੈਟਿਕਸ ਖੇਡ ਪ੍ਰਤੀਯੋਗਤਾਵਾਂ ‘ਚ ਹਿੱਸਾ ਲੈ ਕੇ ਸੂਬੇ ਤੇ ਦੇਸ਼਼ ਦੇ ਨਾਲ ਨਾਲ ਬੀ.ਐਸ.ਐਫ ਦਾ ਨਾਮ ਖੇਡ ਖਾਕੇ ‘ਤੇ ਰੋਸ਼ਨ ਕਰਨ ਵਾਲੀ ਬੀ.ਐਸ.ਐਫ ਕਮਾਡੈਂਟ ਦੀ ਧਰਮ ਪਤਨੀ ਤੇ ਕੌਮਾਤਰੀ ਮਾਸਟਰਜ਼ ਐਥਲੈਟਿਕਸ ਖਿਡਾਰਨ ਮਨਿੰਦਰਜੀਤ ਕੌਰ ਹੁਣ 2 ਤੋਂ ਲੈ ਕੇ 7 ਦਸੰਬਰ ਤੱਕ ਮਲੇਸ਼ੀਆਂ ਵਿਖੇ ਹੋਣ ਵਾਲੀ ਮਾਸਟਰਜ਼ ਏਸ਼ੀਅਨ ਐਥਲੈਟਿਕਸ ਚੈਪੀਅਨਸ਼ਿਪ 2019 ਦੇ ਵਿੱਚ ਹਿੱਸਾ ਲਵੇਗੀ।ਅਜਨਾਲਾ ਬੀ.ਐਸ.ਐਫ ਹੈਡਕਵਾਟਰ ਦੀ ਵਸਨੀਕ ਤੇ ਜੰਮੂ ਕਸ਼ਮੀਰ ‘ਚ ਤੈਨਾਤ 33 ਬੀ.ਐਸ.ਐਫ ਬਟਾਲੀਅਨ ਦੇ ਕਮਾਡੈਂਟ ਡੀ.ਐਸ ਸਰਾਂ ਦੀ ਧਰਮ ਪਤਨੀ ਤੇ ਕੌਮਾਤਰੀ ਮਾਸਟਰਜ਼਼ ਐਥਲੈਟਿਕਸ ਖਿਡਾਰਨ ਮਨਿੰਦਰਜੀਤ ਕੌਰ ਇਸ ਤੋ ਪਹਿਲਾਂ ਸ਼ਾਟਪੁੱਟ ਵਿੱਚ ਕਈ ਕੌਮੀ ਤੇ ਕੌਮਾਤਰੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਮੱਲਾਂ ਮਾਰ ਚੁੱਕੀ ਹੈ।ਜਦੋਂ ਕਿ ਏਸ਼ੀਅਨ ਚੈਂਪੀਅਨਸ਼ਿਪ ਲਈ ਕਰੜਾ ਅਭਿਆਸ ਕਰਨ ਦੇ ਨਾਲ ਨਾਲ ਮਾਹਿਰ ਕੋਚਾਂ ਤੇ ਤਕਨੀਕਾਂ ਦੇ ਕੋਲੋ ਮੁਹਾਰਤ ਹਾਸਲ ਕਰ ਰਹੀ ਹੈ।
ਉਧਰ ਮਾਸਟਰਜ਼ ਗੇਮਜ਼ ਐਸੋਸੀੲਸ਼ਨ ਦੇ ਸੂਬਾ ਕਨਵੀਨਰ ਮੇਜਰ ਬਲਰਾਜ ਸਿੰਘ, ਜਿਲ੍ਹਾ ਇਕਾਈ ਕਨਵੀਨਰ ਕੌਮਾਂਤਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ, ਵੈਟਰਨ ਖਿਡਾਰੀ ਮੈਡਮ ਹਰਪਵਨਪ੍ਰੀਤ ਕੌਰ, ਅਵਤਾਰ ਸਿੰਘ ਜੀ.ਐਨ.ਡੀ.ਯੂ, ਅਜੀਤ ਸਿੰਘ ਰੰਧਾਵਾ, ਸਵਰਨ ਸਿੰਘ ਜੀ.ਐਨ.ਡੀ.ਯੂ, ਖੇਡ ਪ੍ਰਮੋਟਰ ਜੀ.ਐਸ ਸੰਧੂ, ਬਲਜਿੰਦਰ ਸਿੰਘ ਮੱਟੂ, ਮੈਡਮ ਮੀਨੂੰ ਸ਼ਰਮਾ ਆਦਿ ਨੇ ਕੌਮਾਤਰੀ ਮਾਸਟਰਜ਼ ਐਥਲੈਟਿਕਸ ਖਿਡਾਰਨ ਮਨਿੰਦਰਜੀਤ ਕੌਰ ਨੂੰ ਸ਼ੁਭ ਇਛਵਾਂ ਦਿੱਤੀਆਂ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …