ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਇੰਡੀਅਨ ਐਸੋਸੀਏਸ਼ਨ ਕਾਈਰੋਪ੍ਰੈਕਟਿਕ ਡਾਕਟਰਜ਼ (ਆਈ.ਏ.ਸੀ.ਡੀ) ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਖੇ ਤਿੰਨ ਦਿਨਾਂ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ 3500 ਦੇ ਕਰੀਬ ਲੋਕਾਂ ਨੇ ਲਾਭ ਲਿਆ।
ਦੱਸਣਯੋਗ ਹੈ ਕਿ ਕਾਈਰੋਪ੍ਰੈਕਟਿਕ ਇਲਾਜ਼ ਪ੍ਰਣਾਲੀ ਨੂੰ ਪੂਰੇ ਵਿਸ਼ਵ ਅੰਦਰ ਉਭਾਰਨ ਲਈ ਇਹ ਸੰਸਥਾ ਯਤਨਸ਼ੀਲ ਹੈ।ਇਸ ਤਹਿਤ ਕਰਮ ਦਰਦ, ਸਿਰ ਦਰਦ, ਗਰਦਨ ਦਰਦ, ਟਰੋਮਾ, ਲੱਤਾਂ ਦਾ ਦਰਦ, ਜੋੜਾ ਦਾ ਦਰਦ, ਰੀੜ ਦੀ ਹੱਡੀ ਦਾ ਦਰਦ ਆਦਿ ਤੋਂ ਛੁਟਕਾਰੇ ਲਈ ਇਲਾਜ਼ ਕੀਤਾ ਜਾਂਦਾ ਹੈ। ਖ਼ਾਸ ਤੌਰ ’ਤੇ ਇਹ ਇਲਾਜ਼ ਨਸਾਂ ਅਤੇ ਰੀੜ ਦੀ ਹੱਡੀ ਨਾਲ ਸਬੰਧਤ ਹੁੰਦਾ ਹੈ।ਇਸ ਅਨੁਸਾਰ ਬਿਨਾ ਦਵਾਈ ਤੋਂ ਪਿੱਠ, ਗਰਦਨ ਅਤੇ ਜੋੜਾਂ ਆਦਿ ਦੀ ਕਸਰਤ ਕਰਵਾਈ ਜਾਂਦੀ ਹੈ।ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਿਮੀ ਨੰਦਾ ਨੇ ਦੱਸਿਆ ਕਿ ਇਹ ਇਲਾਜ਼ ਪ੍ਰਣਾਲੀ ਬਿਲਕੁਲ ਕੁਦਰਤੀ ਹੈ।ਨਸਾਂ ਅਤੇ ਰੀੜ ਦੀ ਹੱਡੀ ਦਾ ਮਨੁੱਖੀ ਸਰੀਰ ਅੰਦਰ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਅਤੇ ਇਸ ਨੂੰ ਤੰਦਰੁਸਤ ਤੇ ਨਰੋਆ ਰੱਖਣ ਲਈ ਇਸ ਦੀ ਕਸਰਤ ਜ਼ਰੂਰੀ ਹੈ।ਕਾਇਰੋਪ੍ਰੈਕਟਿਕ ਰਾਹੀਂ ਇਹ ਸੰਭਵ ਹੈ।ਕੈਂਪ ਦੌਰਾਨ 20 ਮਾਹਿਰ ਡਾਕਟਰ ਅਮਰੀਕਾ, ਕੈਨੇਡਾ, ਸਪੇਨ, ਜਰਮਨੀ, ਇਟਲੀ, ਯੂ.ਕੇ ਆਦਿ ਦੇਸ਼ਾਂ ਤੋਂ ਪੁੱਜੇ ਹਨ।ਉਨ੍ਹਾਂ ਦੱਸਿਆ ਕਿ ਇਸ ਵਕਤ ਪੂਰੇ ਭਾਰਤ ਅੰਦਰ ਇਸ ਦੇ ਕੇਵਲ 16 ਦੇ ਕਰੀਬ ਹੀ ਡਾਕਟਰ ਮੌਜੂਦ ਹਨ, ਜਦਕਿ ਐਸੋਸੀਏਸ਼ਨ ਵੱਲੋਂ ਇਸ ਇਲਾਜ਼ ਪ੍ਰਣਾਲੀ ਦੇ ਉਭਾਰ ਲਈ ਯਤਨ ਕੀਤੇ ਜਾ ਰਹੇ ਹਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੈਂਪ ਲਗਾਉਣ ਪੁੱਜੇ ਡਾਕਟਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਇਹ ਯਤਨ ਮਨੁੱਖਤਾ ਦੇ ਭਲੇ ਲਈ ਹੈ ਅਤੇ ਲੋਕਾਂ ਨੂੰ ਇਸ ਤੋਂ ਲਾਭ ਲੈਣਾ ਚਾਹੀਦਾ ਹੈ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media