Saturday, April 4, 2026

ਸਰਕਾਰੀ ਕੰਨਿਆ ਸਕੂਲ ਗੋਸਲਾਂ ਵਿਖੇ ਕਰਵਾਇਆ ਬਾਬਾ ਪਹਾੜ ਚੰਦ ਯਾਦਗਾਰੀ ਵਜ਼ੀਫਾ ਸਮਾਰੋਹ

ਸਮਰਾਲਾ, 22 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ PPNJ2211201922ਬਾਬਾ ਪਹਾੜ ਚੰਦ ਮੈਮੋਰੀਅਲ ਸਕਾਲਰਸ਼ਿਪ ਸਮਾਰੋਹ ਐਸ.ਡੀ.ਐਮ ਸਮਰਾਲਾ ਮਿਸ ਗੀਤਿਕਾ ਸਿੰਘ (ਪੀ.ਸੀ.ਐਸ) ਦੀ ਰਹਿਨੁਮਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ।ਇਹ ਸਮਾਰੋਹ ਬਾਰੇ ਸਮਾਧ ਬਾਬਾ ਪਹਾੜ ਚੰਦ ਲੋਹ ਲੰਗਰ ਟਰੱਸਟ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਸੋਢੀ, ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਅਤੇ ਸਰਪੰਚ ਮੇਜਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਟਰੱਸਟ ਵਲੋਂ ਪਹਿਲੀ ਤੋਂ ਗਿਆਰਵੀਂ ਜਮਾਤ ਤੱਕ ਦੇ ਹਰ ਸੈਕਸ਼ਨ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਵਿਦਿਆਰਥਣਾਂ/ਵਿਦਿਆਰਥੀਆਂ ਨੂੰ ਕ੍ਰਮਵਾਰ 1500 ਰੁਪਏ, 1000 ਰੁਪਏ ਅਤੇ 500 ਰੁਪਏ ਦੀ ਰਾਸ਼ੀ ਦਾ ਨਕਦ ਵਜ਼ੀਫਾ ਤਕਸੀਮ ਕੀਤਾ ਗਿਆ।95 ਪ੍ਰਤੀਸ਼ਤ ਤੋਂ ਵੱਧ ਨੰਬਰ ਲੈਣ ਵਾਲੀਆਂ ਦੋ ਵਿਦਿਆਰਥਣਾਂ ਨੂੰ 2000 ਰੁਪਏ ਦਾ ਵਜ਼ੀਫਾ ਦਿੱਤਾ ਗਿਆ।ਇਸ ਤਰ੍ਹਾਂ 46000 ਰੁਪਏ ਦੀ ਕੁੱਲ ਰਾਸ਼ੀ ਵਜ਼ੀਫੇ ਦੇ ਰੂਪ ਵਿੱਚ ਵੰਡੀ ਗਈ।
            ਐਸ.ਡੀ.ਐਮ ਸਮਰਾਲਾ ਨੇ ਆਪਣੇ ਭਾਸ਼ਣ ‘ਚ ਵਿਦਿਆਰਥਣਾਂ ਨੂੰ ਚੰਗੇ ਭਵਿੱਖ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਬੀ.ਡੀ.ਪੀ.ਓ ਸਮਰਾਲਾ ਪਰਮਵੀਰ ਕੌਰ ਬਰਾੜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਉਣ ਵਾਲਾ ਸਮਾਂ ਪੜ੍ਹੀਆਂ ਲਿਖੀਆਂ ਲੜਕੀਆਂ ਦਾ ਹੋਵੇਗਾ।ਸਵ. ਦਲੀਪ ਸਿੰਘ ਦੇ ਪਰਿਵਾਰ ਵਲੋਂ ਵਿਦਿਆਰਥਣਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਮਨਜੀਤ ਸਿੰਘ ਯੂ.ਐਸ.ਏ ਨੇ ਸਕੂਲ ਭਲਾਈ ਫੰਡ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ।ਸਮਾਗਮ ਵਿਚ ਪੰਚ ਕੁਲਵੀਰ ਸਿੰਘ ਕਾਰਜਕਾਰੀ ਪ੍ਰਧਾਨ, ਅਵਤਾਰ ਸਿੰਘ ਬੈਨੀਪਾਲ, ਭਿੰਦਰ ਸਿੰਘ ਸੈਕਟਰੀ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸੈਕਟਰੀ ਅਤੇ ਜਗਰੂਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
                ਇਸ ਮੌਕੇ ਹਰਦੇਵ ਸਿੰਘ ਚੇਅਰਮੈਨ ਐਸ.ਐਮ.ਸੀ,  ਗੁਰਮੇਲ ਸਿੰਘ ਯੂ.ਐਸ.ਏ, ਪੰਚ ਜਗਵੀਰ ਸਿੰਘ, ਪੰਚ ਪ੍ਰੇਮ ਸਿੰਘ, ਬਲਦੇਵ ਸਿੰਘ ਪਟਵਾਰੀ, ਬੀਬੀ ਮਨਜੀਤ ਕੌਰ ਨੰਬਰਦਾਰ, ਬਲਬੀਰ ਸਿੰਘ, ਗੁਰਦੇਵ ਸਿੰਘ, ਸੁਖਜਿੰਦਰ ਸਿੰਘ, ਮਾਸਟਰ ਗੁਰਮੇਲ ਸਿੰਘ ਅਤੇ ਸਮੂਹ ਸਟਾਫ਼ ਸ.ਕੰ.ਸ ਸਕੂਲ ਗੋਸਲਾਂ ਵੀ ਹਾਜ਼ਰ ਸੀ। ਹਰਪਿੰਦਰ ਸਿੰਘ ਸ਼ਾਹੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।ਸਕੂਲ ਪ੍ਰਿੰਸੀਪਲ ਸੰਜੀਵ ਸੱਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply