Wednesday, October 28, 2026

ਪਿੰਡ ਉਭਾਵਾਲ ਦੀ ਧੀ ਨਿਸ਼ਾ ਅੱਜ ਕਰੇਗੀ ਫਾਈਨਲ ਮੁਕਬਲੇ ਵਿੱਚ ਭਾਗੀਦਾਰੀ

PUNJ2401201908ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੈਸ਼ਨਲ ਯੂੂਥ ਵੈਲਫੇਅਰ ਕਲੱਬ ਫਰੀਦਕੋਟ ਵਲੋਂ  ਕਰਵਾਏ ਜਾ ਰਹੇ 19ਵੇਂ `ਧੀ ਪੰਜਾਬ ਦੀ` ਮੁਕਾਬਲੇ ਦੇ ਫਾਈਨਲ `ਚ ਆਪਣੀ  ਜਗ੍ਹਾ ਪੱਕੀ ਕੀਤੀ ਹੈ। ਨਿਸ਼ਾ ਰਾਣੀ ਨੇ ਇਸ ਮੁਕਾਬਲੇ ਦੇ ਫਾਈਨਲ `ਚ ਜਗ੍ਹਾ ਬਣਾ ਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਸੁਨਹਿਰੀ ਅੱਖਰਾਂ ‘ਚ ਦਰਜ਼ ਕਰਵਾਇਆ ਹੈ।ਨਿਸ਼ਾ ਰਾਣੀ ਪੁੱਤਰੀ ਜਗਨ ਨਾਥ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਭਾਵਾਲ ਦੀ ਵਸਨੀਕ ਹੈ।ਬੀਤੇ ਦਿਨੀਂ ਕਲੱਬ ਵਲੋ ਪੰਜਾਬ ਦੇ ਜ਼ਿਲ੍ਹਿਆਂ `ਚ ਉਪ ਚੋਣ ਮੁਕਾਬਲੇ ਕਰਵਾਏ ਗਏ ਸਨ।ਜਿਸ ਦੌਰਾਨ 18 ਲੜਕੀਆਂ ਦੀ ਚੋਣ ਫਾਈਨਲ ਮੁਕਾਬਲੇ ਲਈ ਕੀਤੀ ਗਈ ਹੈ।ਅੱਜ ਨਿਸ਼ਾ ਫਾਈਨਲ ਮੁਕਾਬਲੇ `ਚ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰੇਗੀ ।
 ਜ਼ਿਕਰਯੋਗ ਹੈ ਕਿ ਨਿਸ਼ਾ ਰਾਣੀ ਬਤੌਰ ਈ.ਟੀ.ਟੀ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ ਅਤੇ ਫ਼ਿਲਮਾਂ ਵਿੱਚ ਆਵਾਜ਼ ਦੇਣ ਦੇ ਨਾਲ਼-ਨਾਲ਼ ਲਘੂ ਫ਼ਿਲਮਾਂ ਵਿੱਚ ਅਦਾਕਾਰੀ ਵੀ ਕਰਦੀ ਹੈ।ੳੇੁਹ ਪੀ.ਟੀ.ਸੀ ਵਲੋ ਕਰਵਾਏ ਜਾਂਦੇ ਲਾਫਟਰ ਦਾ ਮਾਸਟਰ ਵਿੱਚ ਵੀ ਸੰਗਰੂਰ ਜ਼ਿਲ੍ਹੇਅਤੇ ਮਾਪਿਆ ਦਾ ਨਾਮ ਚਮਕਾ ਚੁੱਕੀ ਹੈ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply