Friday, April 24, 2026

ਕੇਂਦਰੀ ਟੀਮ ਵੀ ਕਰੇ ਜਗਮੇਲ ਜੱਗਾ ਦੇ ਪਰਿਵਾਰ ਨੂੰ 50 ਲੱਖ ਦੇਣ ਦਾ ਐਲਾਨ – ਦਰਸ਼ਨ ਕਾਂਗੜਾ

 ਟੀਮ ਸਿਰਫ ਖਾਨਾਪੂਰਤੀ ਪਿੰਡ ਚੰਗਾਲੀਵਾਲਾ ਦਾ ਦੌਰਾ ਕਰਨ ਤੱਕ ਨਾ ਰਹੇ ਸੀਮਤ

PUNJ2401201907

ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾਗਾਗਾ ਦੇ ਨੇੜਲੇ ਪਿੰਡ ਚੰਗਾਲੀਵਾਲਾ ਵਿਖੇ ਇੱਕ ਦਲਿਤ ਨੌਜਵਾਨ ਜਗਮੇਲ ਸਿੰਘ ਜੱਗਾ ਦੇ ਨਾਲ ਪਿੰਡ ਦੇ ਆਪਣੇ ਚੌਧਰੀਆਂ ਵਲੋਂ ਕੀਤੇ ਅਣਮਨੁੱਖੀ ਜ਼ੁਲਮ ਕਾਰਨ ਭਾਰਤ ਸਰਕਾਰ ਦੀ ਕੇਂਦਰੀ ਟੀਮ ਵਲੋਂ ਪਿੰਡ ਚੰਗਾਲੀਵਾਲਾ ਦੇ ਦੌਰੇ `ਤੇ ਟਿੱਪਣੀ ਕਰਦਿਆਂ ਦਲਿਤ ਵੈਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੀੜਤ ਪਰਿਵਾਰ ਨੂੰ ਲੱਖਾਂ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਸਮੇਤ ਹੋਰ ਵੱਡੇ ਪੱਧਰ ‘ਤੇ ਮੁਆਵਜਾ ਦੇਣ ਦਾ ਫੈਸਲਾ ਕਰਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ।ਇਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਪੀੜਤ ਪਰਿਵਾਰ ਨੂੰ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ੇ ਦੇਣ ਦਾ ਤੁਰੰਤ ਐਲਾਨ ਕਰਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ
ਇਹ 50 ਲੱਖ ਦੀ ਰਾਸ਼ੀ ਮ੍ਰਿਤਕ ਦੇ ਭੋਗ ਸਮਾਗਮ ਵਿਚ ਦਿੱਤੀ ਜਾਵੇ।ਜਿਵੇਂ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਪੀੜਤ ਪਰਿਵਾਰ ਨੂੰ 6 ਲੱਖ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਬਾਕੀ ਰਕਮ ਪੀੜਤ ਪਰਿਵਾਰ ਨੂੰ ਭੋਗ ਸਮਾਗਮ ਦੌਰਾਨ ਦਿੱਤੀ ਜਾਵੇਗੀ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕੇਂਦਰੀ ਟੀਮ ਨੂੰ ਇਸ ਘਟਨਾ ਤੋਂ ਤੁਰੰਤ ਬਾਅਦ ਪਿੰਡ ਦਾ ਦੌਰਾ ਕਰਨਾ ਚਾਹੀਦਾ ਸੀ, ਪਰ ਐਨੇ ਦਿਨ ਬੀਤ ਜਾਣ ਤੋਂ ਬਾਅਦ ਕੇਂਦਰੀ ਟੀਮ ਦੇ ਪਿੰਡ ਪਹੁੰਚਣ ‘ਤੇ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
 

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply