Monday, July 6, 2026

ਵਰਿੰਦਰ ਸਿੰਘ ਮਲਹੋਤਰਾ ਨੂੰ ਝੱਟਕਾ ਪਿਤਾ ਦਾ ਹੋਇਆ ਦੇਹਾਂਤ

PUNJ2401201910ਜੰਡਿਆਲਾ ਗੁਰੂ, 24 ਨਵੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) :-ਅੱਜ ਪੰਜਾਬੀ ਅਖ਼ਬਾਰ ਪਹਿਰੇਦਾਰ ਅੰਮ੍ਰਿਤਸਰ ਦਿਹਾਤੀ ਇੰਚਾਰਜ ਵਰਿੰਦਰ ਸਿੰਘ ਮਲਹੋਤਰਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ  ਅਜੀਤ ਸਿੰਘ ਮਲਹੋਤਰਾ ਸਾਬਕਾ ਨਗਰ ਕੌਂਸਲ ਪ੍ਰਧਾਨ  ਪਰਮਾਤਮਾ ਨੂੰ ਪਿਆਰੇ ਹੋ ਗਏ। ਜਿਹਨਾਂ ਦਾ ਅੰਤਿਮ ਸੰਸਕਾਰ ਭਦਰਕਲੀ ਮੰਦਿਰ ਦੇ ਨੇੜੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ।ਇਹ ਖ਼ਬਰ ਸੁਣ ਕੇ ਜੰਡਿਆਲਾ ਗੁਰੂ ਵਿਚ ਉਦਾਸੀ ਛਾ ਗਈ।ਲੋਕ ਇਕ ਝਲਕ ਵੇਖਣ ਲਈ ਉਸਦੇ ਘਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਗਏ ।ਉਹ ਇਕ  ਇਮਾਨਦਾਰ,ਸ਼ਾਂਤਮਈ ਸੁਭਾਵ  ਅਤੇ ਗਰੀਬਾਂ  ਲਈ ਮਸੀਹਾ ਸਨ।ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰਾ ,ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ,ਸਾਬਕਾ ਵਿਧਾਇਕ-ਚੇਅਰਮੈਨ (ਪਨਬਸ )ਪੰਜਾਬ ਅਜੈਪਾਲ ਸਿੰਘ ਮੀਰਾਕੋਟ,ਅਮਰੀਕ ਸਿੰਘ ਬਿੱਟਾ,ਰਵਿੰਦਰਪਾਲ ਸਿੰਘ ਕੁੱਕੂ ਸਾਬਕਾ ਨਗਰ ਕੌਂਸਲ ਪ੍ਰਧਾਨ,ਹਰਭਜਨ ਸਿੰਘ ਸਾਬਕਾ ਈ. ਟੀ.ਓ,ਸਰਬਜੀਤ ਸਿੰਘ ਡਿੰਪੀ, ਨਰੇਸ਼  ਪਾਠਕ ਅਤੇ  ਅਨੇਕ ਸਿਆਸੀ,  ਰਾਜਨੀਤੀ ਅਤੇ ਸਮਾਜਸੇਵੀ ਕਾਰਜਕਰਤਾ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply