ਕਪੂਰਥਲਾ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਰਨਧੀਰ ਸਕੂਲ) ਕਪੂਰਥਲਾ ਵਿਖੇ ਚੱਲ ਰਹੇ
ਲੀਗਲ ਲਿਟਰੇਸੀ ਕਲੱਬ ਦੇ 32 ਮੈਂਬਰਾਨ ਵਿਦਿਆਰਥੀਆਂ ਵਲੋਂ ਏ.ਡੀ.ਆਰ ਸੈਂਟਰ ਨਿਊ ਜੂਡੀਸ਼ੀਅਲ ਕੋਰਟ ਕੰਪਲੈਕਸ ਕਪੂਰਥਲਾ ਦਾ ਦੋਰਾ ਕੀਤਾ ਗਿਆ।ਏ.ਡੀ.ਆਰ ਸੈਂਟਰ ਦੇ ਟਰੇਨਿੰਗ ਹਾਲ ਵਿੱਚ ਇੱਕਠੇ ਹੋਏ ਵਿਦਿਆਰਥੀਆਂ ਨੂੰ ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਮ ਜਨਤਾ ਨੂੰ ਕਾਨੂੰਨ ਪੱਖੋਂ ਸਾਖਰ ਕਰਨ ਅਤੇ ਵਿਦਿਆਰਥੀ ਵਰਗ ਨੂੰ ਮੋਲਿਕ ਅਧਿਕਾਰਾਂ ਅਤੇ ਕਰਤਵਾਂ ਤੋਂ ਜਾਣੂ ਕਰਵਾਉਣ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਾਨੂੰਨੀ ਸਾਖ਼ਰਤਾ ਕਲੱਬ ਸਥਾਪਿਤ ਕੀਤੇ ਗਏ ਹਨ।
ਜੱਜ ਸਾਹਿਬ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਚੱਲ ਰਹੇ ਲੀਗਲ ਲਿਟਰੇਸੀ ਕਲੱਬਾਂ ਵੱਲੋਂ ਸਮੇਂ ਸਮੇਂ ਤੇ ਵੱਖ-ਵੱਖ ਕਾਨੂੰਨੀ ਵਿਸ਼ਿਆਂ ਜਿਵੇਂ ਅੋਰਤਾਂ ਦੇ ਅਧਿਕਾਰ, ਰਿਸ਼ਵਤਖੋਰੀ, ਮੋਲਿਕ ਅਧਿਕਾਰ/ਫਰਜ਼, ਮਨੁੱਖੀ ਅਧਿਕਾਰ, ਉਪਭੋਗਤਾ ਅਧਿਕਾਰ, ਦਾਜ ਦੀ ਸਮੱਸਿਆ, ਸੂਚਨਾ ਦਾ ਅਧਿਕਾਰ, ਨਸ਼ਾ ਖੋਰੀ, ਬਜੁਰਗਾਂ ਦੇ ਅਧਿਕਾਰ, ਬੱਚਿਆਂ ਨੂੰ ਲਾਜ਼ਮੀ ਤੇ ਮੁਫਤ ਸਿੱਖਿਆ ਦਾ ਅਧਿਕਾਰ, ਲੋਕ ਅਦਾਲਤਾਂ/ਵਿਚੋਲਗੀ ਪ੍ਰਣਾਲੀ, ਹੋਰ ਸਮਾਜਿਕ ਸਮੱਸਿਆਵਾਂ, ਕਾਨੂੰਨੀ ਸਹਾਇਤਾ, ਘਰੇਲੂ ਹਿੰਸਾ ਅਤੇ ਅੋਰਤਾਂ ਦੇ ਖਿਲਾਫ ਅਤਿੱਆਚਾਰ, ਕੰਮਕਾਰ ਦੀਆਂ ਥਾਵਾਂ ਤੇ ਅੋਰਤਾਂ ਨਾਲ ਧੱਕੇ ਸ਼ਾਹੀ, ਵਿਆਹ ਤੇ ਤਲਾਕ ਦੇ ਕਾਨੂੰਨ ਸੰਬੰਧੀ ਵਿਸ਼ਿਆਂ ਤੇ ਲੇਖ ਲਿਖਣਾ, ਪੋਸਟਰ ਬਣਾਉਣਾ, ਭਾਸ਼ਨ ਮੁਕਾਬਲੇ, ਜਾਗਰੁਕਤਾ ਕੈਂਪਾ ਅਤੇ ਸੈਮੀਨਾਰਾਂ ਦਾ ਆਯੋਜਨ ਕਰਨਾ, ਨੁਕੜ ਨਾਟਕਾਂ ਰਾਹੀਂ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨਾ ਹੈ।ਉਹਨਾ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਅਧੀਨ ਆਉਂਦੇ ਲੋਕਾਂ ਵੱਲੋਂ ਕਾਨੂੰਨੀ ਸਹਾਇਤਾ ਤੇ ਸਲਾਹ ਲੈਣ ਲਈ ਫਰੰਟ ਆਫਿਸ ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।ਉਨਾਂ ਨੇ ਕਲੱਬ ਮੈਂਬਰਾਨ ਨੂੰ ਨੈਸ਼ਨਲ ਲੋਕ ਅਦਾਲਤ, ਲੋਕ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਟੋਲ ਫਰੀ ਨੰਬਰ 1968 ਬਾਰੇ ਵੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ।
ਸਰਵਨ ਕੁਮਾਰ ਯਾਦਵ ਇੰਚਾਰਜ ਲੀਗਲ ਲਿਟਰੇਸੀ ਕਲੱਬ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਕਪੂਰਥਲਾ ਵਲੋਂ ਜੱਜ ਸਾਹਿਬ ਦਾ ਧੰਨਵਾਦ ਕੀਤਾ ਗਿਆ।ਕਾਨੂੰਨੀ ਸਹਾਇਤਾ ਸਕੀਮਾਂ ਸੰਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media