ਮਲੋਟ, 26 ਨਵੰਬਰ (ਪੰਜਾਬ ਪੋਸਟ – ਗਰਗ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਸਰਕਾਰੀ ਕੰਨਿਆ
ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਗਿਆਨ ਉਤਸਵ ਪ੍ਰੋਗਰਾਮ ਤਹਿਤ ਇੱਕ ਨਿਵੇਕਲੀ ਪਹਿਲ ਕਰਦਿਆਂ ਸਾਰੇ ਅਧਿਆਪਕਾ ਦਾ ਕੰਪਰੀਹੈਨਸਿਵ ਅਚੀਵਮੈਟ ਟੈਸਟ ਲਿਆ ਗਿਆ॥ਜਿਸ ਵਿੱਚ ਸਕੂਲ ਦੇ 50 ਅਧਿਆਪਕਾ ਨੇ ਭਾਗ ਲਿਆ।ਸਕੂਲ ਦੇ ਸੁਰੇਸ਼ ਕੁਮਾਰ ਸ.ਸ ਅਧਿਆਪਕ, ਸੰਦੀਪ ਮੱਕੜ ਮੈਥ ਅਧਿਆਪਕ, ਰਾਜੀਵ ਕੁਮਾਰ ਮੈਥ ਅਧਿਆਪਕ, ਰੋਸ਼ਨ ਸਿੰਘ ਸਾਇੰਸ ਅਧਿਆਪਕ ਅਤੇ ਸ੍ਰੀਮਤੀ ਸੁਮਨ ਲਤਾ ਨੇ ਪੁਜੀਸ਼ਨਾਂ ਹਾਸਲ ਕੀਤੀਆਂ ਅਤੇ ਇਹਨਾਂ ਅਧਿਆਪਕਾ ਨੂੰ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਵਲੋਂ ਵਿਸ਼ਸ਼ ਸਨਮਾਨ ਕੀਤਾ ਗਿਆ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ‘ਤੇ ਪ੍ਰਬੰਧਕ ਅਧਿਆਪਕਾਂ ਜਸਵਿੰਦਰ ਸਿੰਘ ਡੀ.ਪੀ.ਈ ਕੁਰਾਈ ਵਾਲਾ, ਮੈਡਮ ਸੰਤੋਸ਼ ਕੁਮਾਰੀ ਪੰਜਾਬੀ ਅਧਿਆਪਕਾ, ਮੈਡਮ ਕਰਮਜੀਤ ਕੌਰ ਪੰਜਾਬੀ ਅਧਿਆਪਕਾ, ਮੈਡਮ ਰਮਨਦੀਪ ਕੌਰ ਪੰਜਾਬੀ ਅਧਿਆਪਕਾ ਦਾ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media