ਚੀਮਾਂ ਮੰਡੀ / ਲੌਂਗੋਵਾਲ, 26 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਦੇ ਬੱੱਚਿਆਂ ਨੇ ਰਾਜਸਥਾਨ ਦੇ
ਪਿੰਕ ਸਿਟੀ (ਜੈਪੁਰ) ਦਾ ਤਿੰਨ ਰੋਜ਼ਾ ਟੂਰ ਲਾਇਆ।ਬੱਚਿਆਂ ਨੇ ਸਭ ਤੋਂ ਪਹਿਲਾਂ ਅਰਾਵਲੀ ਪਹਾੜੀ ਤੇ ਸਥਿਤ ਮੁਗਲ ਅਤੇ ਹਿੰਦੁ ਵਸਤੂ ਸ਼ੈਲੀ ਦੇ ਨਾਇਬ ਅਮੇਰ ਦਾ ਕਿਲ੍ਹਾ ਦੇਖਿਆ ਤੇ ਕਿਲ੍ਹੇ ਦੇ ਅੰਦਰ ਪ੍ਰਾਚੀਨ ਵਸਤੂ-ਸ਼ੈਲੀ ਅਤੇ ਇਤਿਹਾਸ ਦੇ ਪ੍ਰਸਿੱਧ ਸਾਹਸੀ ਰਾਜਪੂਤ ਸ਼ਾਸਕਾਂ ਦੀਆਂ ਲੱਗੀਆਂ ਤਸਵੀਰਾਂ ਵੀ ਦੇਖੀਆਂ।ਇਸ ਤੋਂ ਬਾਅਦ ਜਲ-ਮਹੱਲ, ਹਵਾ-ਮਹੱਲ ਅਤੇ ਜੰਤਰ-ਮੰਤਰ ਦਿਖਾ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।ਇਸ ਉਪਰੰਤ ਰਾਜ ਮੰਦਿਰ ਥਿਏਟਰ ਵਿੱਚ ਬੱਚਿਆਂ ਨੂੰ ਮੂਵੀ ਦਿਖਾ ਕੇ ਮਿਊਜ਼ਿਅਮ ਵੀ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਪ੍ਰਾਚੀਨ ਸਿੱਕੇ, ਬਰਤਨ, ਹਥਿਆਰ ਅਤੇ ਕਈ ਇਤਿਹਾਸਿਕ ਵਸਤੂਆਂ ਦੇਖਣ ਨੂੰ ਮਿਲੀਆਂ।ਬੱਚਿਆਂ ਨੇ ਜੈਪੁਰ ਦੇ ਬਾਪੂ ਬਾਜ਼ਾਰ ਵਿੱਚ ਆਪਣੀ ਮਨਪਸੰਦ ਦੀਆਂ ਵਸਤੂਆਂ ਖਰੀਦੀਆਂ।ਬੱਚਿਆਂ ਨੂੰ ਚਂੌਕੀਧਾਨੀ ਲਿਜਾਇਆ ਗਿਆ।ਜਿਥੇ ਉਨ੍ਹਾਂ ਨੂੰ ਰਾਜਸਥਾਨ ਦਾ ਪੂਰਾ ਸਭਿਆਚਾਰ ਜਿਵੇਂ ਡਾਂਸ, ਪਕਵਾਨ, ਊਠ, ਹਾਥੀ ਅਤੇ ਘੋੜੇ ਦੀ ਸਵਾਰੀ, ਕਠਪੁੱਤਲੀ ਦਾ ਡਾਂਸ ਅਤੇ ਕੱਚੇ ਘਰ ਆਦਿ ਦਿਖਾਏ ਗਏ ਤੇ ਬਾਅਦ ਵਿੱਚ ਉਹਨਾਂ ਸ਼ਾਮ ਦਾ ਖਾਣਾ ਖਾਧਾ।
ਬੱਚਿਆਂ ਦੇ ਨਾਲ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾ, ਪ੍ਰਿੰਸੀਪਲ ਜੇ.ਕੇ ਸ਼ਰਮਾ, ਸਦਾਮ ਹੁਸੈਨ, ਮੈਡਮ ਭੁਸ਼ਪਿੰਦਰ ਕੋਰ, ਅੰਜੂ ਰਾਣੀ, ਡੀ.ਪੀ.ਈ ਮੰਗਤ ਰਾਏ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media