ਦੰਦਾਂ ਦੀ ਸਿਹਤ ਦੇ 32ਵੇਂ ਪੰਦਰਵਾੜੇ ਦੀ ਸ਼ੁਰੂਆਤ
ਕਪੂਰਥਲਾ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਹਤਮੰਦ ਮੁਸਕਾਨ ਹੀ ਅਸਲ ਵਿੱਚ ਇੱਕ ਸੁੰਦਰ ਮੁਸਕਾਨ ਹੈ।ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ
ਕੌਰ ਬਾਵਾ ਨੇ 32ਵੇਂ ਦੰਦਾਂ ਦੇ ਪੰਦਰਵਾੜੇ ਦੇ ਉਦਘਾਟਨ ਮੌਕੇ ਕਹੇ।ਉਨ੍ਹਾਂ ਕਿਹਾ ਕਿ ਸਿਹਤਮੰਦ ਮੂੰਹ ਅਤੇ ਦੰਦਾਂ ਵਿੱਚ ਸਿਹਤਮੰਦ ਸ਼ਰੀਰ ਦਾ ਰਾਜ ਛੁਪਿਆ ਹੈ।ਡਾ. ਬਾਵਾ ਨੇ ਦੱਸਿਆ ਕਿ ਜੇਕਰ ਦੰਦਾਂ ਦੀ ਸਹੀ ਸੰਭਾਲ ਨਾ ਕੀਤੀ ਜਾਏ ਤਾਂ ਇਹ ਸ਼ਰੀਰ ਦੀਆਂ ਹੋਰ ਕਈ ਬੀਮਾਰੀਆਂ ਦਾ ਕਾਰਣ ਵੀ ਬਣਦੀ ਹੈ।ਉਨ੍ਹਾਂ ਨੇ ਨੌਜੁਆਨਾਂ ਵਿੱਚ ਵੱਧ ਰਹੀ ਤੰਬਾਕੂਨੋਸ਼ੀ ਦੀ ਆਦਤ ਤੇ ਵੀ ਚਿੰਤਾ ਜਤਾਈ ਤੇ ਕਿਹਾ ਕਿ ਤੰਬਾਕੂਨੋਸ਼ੀ ਓਰਲ ਕੈਂਸਰ ਦਾ ਕਾਰਣ ਬਣਦੀ ਹੈ।
ਉਨ੍ਹਾਂ ਵੱਲੋਂ ਓਰਲ ਕੈਂਸਰ ਦੇ ਕਾਰਣ, ਲੱਛਣ ਤੇ ਬਚਾਅ ਸੰਬੰਧੀ ਇੱਕ ਪੈਂਫਲੈਟ ਵੀ ਰਿਲੀਜ ਕੀਤਾ ਗਿਆ।ਦੰਦਾਂ ਦੀ ਸਿਹਤ ਨਾਲ ਸੰਬੰਧੀ ਇਕ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ ਜਿਹੜੀ ਕਿ ਪੂਰਾ ਪੰਦਰਵਾੜਾ ਚੱਲੇਗੀ ਤੇ ਇਸ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਲਈ ਸਹੀ ਖਾਣ ਪਾਣ ਬਾਰੇ ਮਾਹਰਾਂ ਵੱਲੋਂ ਜਾਣਕਾਰੀ ਦਿੱਤੀ ਜਾਏਗੀ।
ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਇਸ ਮੌਕੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਸਿਵਲ ਸਰਜਨ ਡਾ. ਜਸਮੀਤ ਬਾਵਾ ਦਾ ਸੁਆਗਤ ਕੀਤਾ।ਡਾ. ਮੱਲ ਨੇ ਦੱਸਿਆ ਕਿ 25 ਨਵੰਬਰ ਤੋਂ 9 ਦਸੰਬਰ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੌਰਾਨ ਦੰਦਾਂ ਦੀਆਂ ਬੀਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਏਗਾ ਤੇ ਜਰੂਰਤਮੰਦ ਬਜੁਰਗਾਂ ਨੂੰ ਦੰਦਾਂ ਦੇ ਬੀੜ ਵੀ ਮੁਫਤ ਦਿੱਤੇ ਜਾਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਵੀ ਓਰਲ ਹੈਲਥ ਬਾਰੇ ਜਾਗਰੂਕ ਕੀਤਾ ਜਾਏਗਾ।
ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਤੋਂ ਇਲਾਵਾ ਸੀ.ਐਚ.ਸੀ. ਟਿੱਬਾ, ਐੱਸ.ਡੀ.ਐਚ ਭੁਲੱਥ, ਐਸ.ਡੀ.ਐਚ ਫਗਵਾੜਾ ਵਿਖੇ ਵੀ ਲੋਕ ਇਸ ਪੰਦਰਵਾੜੇ ਦਾ ਲਾਭ ਲੈ ਸਕਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਥਾਵਾਂ ਤੇ ਵੀ ਪੰਦਰਵਾੜੇ ਦੌਰਾਨ ਪ੍ਰਦਰਸ਼ਨੀ ਜਾਰੀ ਰਹੇਗੀ।
ਸੈਲਫੀ ਗਾਰਡਨ ਰਿਹਾ ਖਿੱਚ ਦਾ ਕੇਂਦਰ
ਜਿਕਰਯੋਗ ਹੈ ਕਿ ਡੈਂਟਲ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਸਿਵਲ ਹਸਪਤਾਲ ਵਿਖੇ ਇੱਕ ਸੈਲਫੀ ਕਾਰਨਰ ਵੀ ਬਣਾਇਆ ਗਿਆ ਸੀ, ਜਿਹੜਾ ਕਿ ਹੁਣ ਸੈਲਫੀ ਗਾਰਡਨ ਦਾ ਰੂਪ ਧਾਰ ਚੁੱਕਿਆ ਹੈ।ਉਕਤ ਗਾਰਡਨ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ।ਇਸ ਗਾਰਡਨ ਵਿੱਚ ਦੰਦਾਂ ਦੀ ਸਿਹਤ ਨਾਲ ਜੁੜੀਆਂ ਚੰਗੀਆਂ ਗੱਲਾਂ ਨੂੰ ਪ੍ਰਦਰਸ਼ਨੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।ਗਾਰਡਨ ਵਿੱਚ ਕੀਤੀ ਗਈ ਵਾਲ ਪੇਂਟਿੰਗ ਵੀ ਓਰਲ ਹੈਲਥ ਦੀ ਮਹੱਤਾ ਦਾ ਸੰਦੇਸ਼ ਦਿੰਦੀ ਹੈ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਡਾ. ਸੰਦੀਪ ਧਵਨ, ਡਾ. ਮੋਨਿੰਦਰ ਕੌਰ, ਡਾ. ਗੁਰਦੇਵ ਭੱਟੀ, ਡਾ. ਸੁਖਵਿੰਦਰ ਕੌਰ, ਡਾ. ਸੋਨੀਆ, ਡਾ. ਨਵਪ੍ਰੀਤ ਕੌਰ, ਡਾ. ਸ਼ੁਭਰਾ ਸਿੰਘ, ਡਾ. ਦੀਪਕ ਜੈਨ, ਰਵਿੰਦਰ ਜੱਸਲ ਤੋਂ ਇਲਾਵਾ ਹੋਰ ਹਾਜਰ ਸਨ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media