ਭੀਖੀ, 28 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਟੇਟ ਪ੍ਰਧਾਨ ਜਗਦੀਪ ਭਾਰਦਵਾਜ ਅਤੇ ਸਟੇਟ ਜਨਰਲ ਸੈਕਟਰੀ ਰਾਜਨ ਬੈਕਟਰ ਦੇ ਨਿਰਦੇਸ਼
ਅਨੁਸਾਰ ਏ.ਡੀ.ਸੀ ਰਾਜਦੀਪ ਬਰਾੜ ਅਤੇ ਸਿਵਿਲ ਸਰਜਨ ਦੀ ਥਾਂ ‘ਤੇ ਜਿਲ੍ਹਾ ਟੀਕਾਕਰਣ ਅਫਸਰ ਡਾਕਟਰ ਸੰਜੀਵ ਓਬਰਾਏ ਨੂੰ ਮੈਮੋਰੈਂਡਮ ਦਿੱਤੇ ਗਏ।ਲੈਬਾਰਟਰੀ ਟੈਕਨੀਸ਼ਨਾਂ ਵਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ‘ਚ ਲੈਬੋਰੇਟਰੀ ਕਿੱਤੇ ਨਾਲ ਸਬੰਧਿਤ ਕੌਂਸਲ ਬਣਾਈ ਜਾਵੇ ਜਿੱਥੇ ਸਾਰਿਆਂ ਨੂੰ ਰਜਿਸਟਰਡ ਕੀਤਾ ਜਾਵੇ ਅਤੇ ਖੁੱਲ੍ਹ ਕੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਜੋ ਪਿੰਡਾਂ ਵਿੱਚ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ।ਜਿਲ੍ਹਾ ਮਾਨਸਾ ਤੋਂ ਚੇਅਰਮੈਨ ਕਸ਼ਮੀਰੀ ਲਾਲ ਗੋਇਲ ਜਿਲ੍ਹਾ ਪ੍ਰਧਾਨ ਰੌਤਾਸ਼ ਸਿੰਗਲਾ ਜਿਲ੍ਹਾ ਸੈਕਟਰੀ ਪ੍ਰਮੋਦ ਕੁਮਾਰ ਜਿਲ੍ਹਾ ਕੈਸ਼ੀਅਰ ਨਰਿੰਦਰ ਕੁਮਾਰ, ਰਮੇਸ਼ ਕੁਮਾਰ, ਮਨਮੋਹਨ ਸਿੰਘ ਸੱਤਪਾਲ ਸ਼ਰਮਾ, ਦੀਪਕ ਕੁਮਾਰ, ਭਰਪੂਰ ਸਿੰਘ, ਸੁਨੀਲ ਕੁਮਾਰ, ਯਾਦਵਿੰਦਰ ਸਿੰਘ, ਹਰਜੀਤ ਸਿੰਘ, ਵਰਿੰਦਰ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਮਨਜੀਤ ਸਿੰਘ, ਮੋਹਿਤ ਕੁਮਾਰ ਪਿਆਰੇ ਲਾਲ ਆਦਿ ਮੈਂਬਰ ਹਾਜ਼ਰ ਸਨ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media