Wednesday, April 15, 2026

ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਵਲੋਂ ਭੁੱਖ ਹੜਤਾਲ ਲਗਾਤਾਰ ਜਾਰੀ

ਭੀਖੀ, 28 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਵਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਰੱਖੀ ਅਣਮਿਥੇ ਸਮੇਂ PPNJ2811201907ਲਈ ਭੁੱਖ ਹੜਤਾਲ ਦੂਜੇ ਦਿਨ `ਚ ਸ਼ਾਮਲ ਹੋ ਗਈ।ਇਨਸਾਫ਼ ਦੀ ਆਵਾਜ਼ ਪੰਜਾਬ ਵਲੋਂ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੂਜੇ ਦਿਨ ਵੀ ਭੁੱਖ ਹੜਤਾਲ `ਤੇ ਬੈਠੇ, ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜ਼ੂਦ ਪਰਲ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਖੁਰਦ ਬੁਰਦ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਤੇ ਜਾਂਚ ਪੜਤਾਲ ਹੋਣ ਦੇ ਬਾਵਜੂਦ ਉਹ ਆਜਾਦ ਘੁੰਮ ਰਹੇ ਹਨ।ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਦੋਸ਼ੀਆਂ `ਤੇ ਪਰਚੇ ਦਰਜ਼ ਕਰ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਨੀ ਦੇਰ ਤੱਕ ਲਗਾਤਾਰ ਭੁੱਖ ਹੜਤਾਲ ਦਿਨ ਰਾਤ ਜਾਰੀ ਰਹੇਗੀ।ਗੁਰਤੇਜ ਸਿੰਘ ਬਹਿਮਣ ਸੂਬਾ ਪ੍ਰਧਾਨ ਇਨਸਾਫ ਦੀ ਆਵਾਜ਼ ਪੰਜਾਬ ਅਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਮੰਗ ਕੀਤੀ ਕਿ ਮਾਨਸਾ ਜਿਲੇ੍ਹ ਦੀਆਂ ਪਰਲਜ਼ ਕੰਪਨੀ ਦੀਆਂ ਸਾਰੀਆਂ ਜਾਇਦਾਦਾਂ `ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਨਿਵੇਸ਼ਕਾਂ ਦੇ ਡੁੱਬੇ ਪੈਸੇ ਵਾਪਸ ਕਰਵਾਏ ਜਾਣ।
          ਇਸ ਮੌਕੇ ਪ੍ਰਗਟ ਸਿੰਘ ਫੁੱਲੂਵਾਲਾ ਡੋਡ, ਕੋਸੋ ਰਾਮ ਬਰੇਟਾ, ਬਲਦੇਵ ਸਿੰਘ ਕਾਲੀਆ ਬਰੇਟਾ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਜਗਰਾਜ ਸਿੰਘ ਮਾਨਸਾ, ਅਮਨ ਸੋਨੀ ਮਾਨਸਾ, ਜਗਦੀਸ਼ ਰਾਏ ਬਾਂਸਲ, ਨੈਬ ਸਿੰਘ ਖੁਡਾਲ, ਜਸਪਾਲ ਸਿੰਘ ਝੇਰਿਆਂਵਾਲੀ, ਮਨਫੂਲ ਸਿੰਘ ਝੇਰਿਆਂਵਾਲੀ, ਕੈਪਟਨ ਜੋਗਿੰਦਰ ਸਿੰਘ ਔਤਾਂਵਾਲੀ, ਬਿੱਕਰ ਸਿੰਘ ਫ਼ੌਜੀ ਮੌਜੀਆ, ਨਾਜਰ ਸਿੰਘ ਬਰੇਟਾ ਆਦਿ ਹਾਜ਼ਰ ਸਨ ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply