Monday, July 6, 2026

ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਜਿੱਤੀ ਅੰਤਰ-ਕਾਲਜ ਕ੍ਰਿਕਟ (ਲੜਕੇ) ਚੈਂਪੀਅਨਸ਼ਿਪ

ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਖੇਡ ਮੈਦਾਨ ਵਿਚ ਸੰਪੰਨ ਹੋਈ ਅੰਤਰ-Cricketਕਾਲਜ ਕ੍ਰਿਕਟ (ਲੜਕੇ) ਚੈਂਪੀਅਨਸ਼ਿਪ ਵਿਚ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਜਿੱਤ ਹਾਸਲ ਕਰਕੇ ਇਸ ਚੈਂਪੀਅਨਸ਼ਿਪ ਨੂੰ ਜਿਤ ਲਿਆ।ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ।
  ਯੂਨੀਵਰਸਿਟੀ ਦੇ ਸਪੋਰਟਸ ਵਿਭਾਗ ਦੇ ਮੁਖੀ ਡਾ. ਸੁਖਦੇਵ ਸਿੰਘ ਨੇ ਚੈਂਪੀਅਨਸ਼ਿਪ ਨੇ ਦੱਸਿਆ ਕਿ ਡੀ.ਏ.ਵੀ ਕਾਲਜ ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਿੰਦੂ ਕਾਲਜ, ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
      ਡਾ. ਸੁਖਦੇਵ ਸਿੰਘ ਨੇ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਟੀਮ ਅਧਾਰਿਤ ਕਿਸੇ ਵੀ ਖੇਡ ਵਿਚ ਹਰ ਇਕ ਖਿਡਾਰੀ ਨੂੰ ਪੂਰੀ ਲਗਨ, ਮਿਹਨਤ ਅਤੇ ਅੰਦੂਰਨੀ ਰੁਚੀ ਤੋਂ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟੀਮ ਵਿਚ ਇਕ ਵੀ ਖਿਡਾਰੀ ਖੇਡ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਉਸ ਟੀਮ ਦੇ ਨਤੀਜਿਆਂ ਵਿਚ ਫਰਕ ਆਉਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਿਤ ਜਿਥੇ ਸਾਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੰਦੀ ਹੈ ਉਥੇ ਹਾਰ ਸਾਨੂੰ ਆਪਣਾ ਮੰਥਨ ਕਰਨ ਦੇ ਨਾਲ ਨਾਲ ਵੱਡੀ ਜਿੱਤ ਪ੍ਰਾਪਤ ਕਰਨ ਦਾ ਇਸ਼ਾਰਾ ਵੀ ਦਿੰਦੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply