ਯੂਨੀਵਰਸਿਟੀ ਵਿਖੇ ਇੰਟਰਨਸ਼ਿਪ ਪ੍ਰੋਗਰਾਮ ਵਿਸ਼ੇ ਉਪਰ ਦੋ ਹਫਤਿਆਂ ਦੀ ਵਰਕਸ਼ਾਪ ਸ਼ੁਰੂ
ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਉਚੇਰੀ ਸਿਖਿਆ ਵਿਭਾਗ
ਦੇ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਸਿਖਿਆ ਮਿਸ਼ਨ ਅਧੀਨ ਸਿਖਿਆ ਵਿਭਾਗ ਦੇ ਪ੍ਰੀਸਰਵਿਸ ਟੀਚਰ ਐਜੂਕੇਸ਼ਨ ਕੇਂਦਰ ਵੱਲੋਂ ਟੀਚਰ ਐਜੂਕੇਸ਼ਨ ਕੋਰਸਾਂ ਲਈ ਢਾਂਚਾਗਤ ਇੰਟਰਨਸ਼ਿਪ ਪ੍ਰਬੰਧ ਹਿਤ ਪ੍ਰਭਾਵਸ਼ਾਲੀ ਇੰਟਰਨਸ਼ਿਪ ਪ੍ਰੋਗਰਾਮ ਲਈ ਵਿਕਾਸ ਮੋਡਿਊਲ ਵਿਸ਼ੇ ਉਪਰ ਦੋ ਹਫਤਿਆਂ ਦੀ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ।ਇਸ ਮੌਕੇ ਭਾਰਤ ਦੇ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ 35 ਅਧਿਆਪਕ ਭਾਗ ਲੈ ਰਹੇ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸੰਵੇਦਨਸ਼ੀਲ, ਵਿਚਾਰਵਾਨ ਅਤੇ ਵਿਦਿਆਰਥੀਆਂ ਪ੍ਰਤੀ ਲਗਾਉ ਰੱਖਣ ਵਾਲੇ ਅਧਿਆਪਕਾਂ ਦੀ ਹਮੇਸ਼ਾ ਹੀ ਅਕਾਦਮਿਕਤਾ ਵਿਚ ਜ਼ਰੂਰਤ ਹੁੰਦੀ ਹੈ। ਇਨ੍ਹਾਂ ਗੁਣਾ ਵਾਲੇ ਅਧਿਆਪਕ ਵਿਦਿਆਰਥੀਆਂ ਦੀ ਲੋੜਾਂ ਅਤੇ ਉਨ੍ਹਾਂ ਦੇ ਝੁਕਾਆਂ ਨੂੰ ਸਮਝਣ ਦੇ ਸਮਰੱਥ ਹੁੰਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਊਰਜਾ ਨੂੰ ਠੀਕ ਦਿਸ਼ਾ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਡੀਸਨ ਅਤੇ ਕਾਨੂੰਨ ਖੇਤਰ ਵਿਚ ਪ੍ਰੋਫੈੈਸ਼ਨਲ ਕੋਰਸਾਂ ਦੀ ਤਰ੍ਹਾਂ ਇੰਟਰਨਸਿਪ ਦੀ ਠੀਕ ਬਣਤਰ ਅਤੇ ਮੁਲਾਂਕਣ ਦੀ ਜ਼ਰੂਰਤ ਹੈ।
ਪ੍ਰੋਜੈਕਟ ਕੋਆਰਡੀਨੇਟਰ, ਪ੍ਰੋ. ਅਮਿਤ ਕੌਟਸ ਨੇ ਮਹਿਮਾਨਾਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪ੍ਰਭਾਵਸ਼ਾਲੀ ਸਿਖਲਾਈ ਪੋ੍ਰਗਰਾਮ ਦੇ ਫਰੇਮਵਰਕ, ਸਿਖਲਾਈ ਸਮਾਨ ਦਾ ਸੈਂਪਲ ਡਿਜ਼ਾਇਨ ਅਤੇ ਮੁਲਾਂਕਣ ਪ੍ਰਬੰਧ ਦੇ ਵਿਕਾਸ ਲਈ ਅਧਿਆਪਕ ਸਿਖਿਆ ਅਦਾਰਿਆਂ ਨੂੰ ਦਰਪੇਸ਼ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਨਾ ਹੈ ਤਾਂ ਜੋ `ਚੰਗੇ ਅਧਿਆਪਕ ਚੰਗੀ ਸਿਖਿਆ` ਦੇ ਟੀਚੇ ਨੂੰ ਪੁਰ ਕੀਤਾ ਜਾ ਸਕੇ। ਡਾ. ਦੀਪਾ ਸਿਕੰਦ ਕੌਟਸ ਨੇ ਅਧਿਆਪਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਰਕਸ਼ਾਪ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media