ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਕਾਲਜ ਪਲੇਸਮੈਂਟ
ਸੈਲ ਵਲੋਂ ਫਿਊਚਰ ਜਨਰੇਲੀ ਇੰਡੀਆ ਲਾਈਫ਼ ਇਨਸ਼ੋਰੈਂਸ ਲਈ ਪਲੇਸਮੈਂਟ ਕਰਵਾਈ ਗਈ।ਇਸ ਡਰਾਇਵ ਨੂੰ ਬ੍ਰਾਂਚ ਮੈਨੇਜਰ ਵਿਨੋਦ ਕੁਮਾਰ ਬਿੰਦਰਾ ਅਤੇ ਐਚ.ਆਰ ਮੈਨੇਜਰ ਮਨਦੀਪ ਕੌਰ ਨੇ ਸੰਬੋਧਨ ਕੀਤਾ।ਉਨ੍ਹਾਂ ਇਸ ਡਰਾਇਵ ਦੀ ਸ਼ੁਰੂਆਤ ਆਪਣੀ ਕੰਪਨੀ ਦੀ ਜਾਣਕਾਰੀ ਦਿੰਦਿਆਂ ਹੋਇਆ ਕੀਤੀ।ਕਾਲਜ ਦੇ 30 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਫ਼ਿਰ ਉਨ੍ਹਾਂ ਦੀ ਇੰਟਰਵਿਊ ਕਰਵਾਈ ਗਈ।
ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪਲੇਸਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਪਲੇਸਮੈਂਟ ਸੈਲ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਜੋ ਪ੍ਰੋ. ਹਰਭਜਨ ਸਿੰਘ ਦੀ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ ਹੈ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਚੁਨਿੰਦਾ ਵਿਦਿਆਰਥੀਆਂ ਨੂੰ ਕੰਪਨੀ ’ਚ ਅਗਲੇ ਰਾਊਂਡ ’ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਕੁੱਲ 8 ਵਿਦਿਆਰਥੀਆਂ ਨੂੰ ਇਸ ਨੌਕਰੀ ਲਈ ਚੁਣਿਆ ਗਿਆ ਅਤੇ ਉਨ੍ਹਾਂ ਨੂੰ 3 ਲੱਖ ਦਾ ਸਲਾਨਾ ਪੈਕੇਜ ਦਿੱਤਾ ਗਿਆ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਕੰਪਨੀ ਨੇ ਇਨ੍ਹਾਂ ਬੱਚਿਆਂ ਦੀ 4 ਹਫ਼ਤੇ ਦੀ ਟ੍ਰੇਨਿੰਗ ਕਰਾਉਣ ਦਾ ਵੀ ਜਿੰਮਾ ਲਿਆ ਅਤੇ ਟ੍ਰੇਨਿੰਗ ਮਗਰੋਂ ਟਰੇਂਡ ਵਿਦਿਆਰਥੀਆਂ ਨੂੰ ਨੌਕਰੀ ਵੀ ਇਸ ਕੰਪਨੀ ਦੁਆਰਾ ਦਿੱਤੀ ਜਾਵੇਗੀ।ਪ੍ਰੋ. ਹਰਭਜਨ ਸਿੰਘ ਨੇ ਇਸ ਡਰਾਇਵ ’ਚ ਭਾਗ ਲੈਣ ਆਏ ਵਿਦਿਆਰਥੀਆਂ ਨੂੰ ਉੋਤਸ਼ਾਹਿਤ ਕੀਤਾ ਅਤੇ ਉਨ੍ਹਾਂ ਇਹ ਵੀ ਯਕੀਨ ਦੁਆਇਆ ਕਿ ਹੋਰ ਕੰਪਨੀਆਂ ਨੂੰ ਵੀ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਲਈ ਕਾਲਜ ਕੈਂਪਸ ’ਚ ਸੱਦਾ ਦਿੱਤਾ ਜਾਵੇਗਾ।ਇਸ ਪਲੇਸਮੈਂਟ ਡਰਾਇਵ ਨੂੰ ਕਰਵਾਉਣ ’ਚ ਪ੍ਰੋ. ਸੁਖਪੁਨੀਤ ਕੌਰ, ਪ੍ਰੋ. ਰਵੀ ਪਟਨੀ, ਪ੍ਰੋ. ਗੁਨੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ।
Check Also
ਖਾਲਸਾ ਕਾਲਜ ਨਰਸਿੰਗ ਵੱਲੋਂ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 22 (ਸੁਖਬੀਰ ਸਿੰਘ ਖੁਰਮਣੀਆਂ) ¸- ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਲੋਕਾਂ ‘ਚ ਅੰਗ ਦਾਨ …
Punjab Post Daily Online Newspaper & Print Media