ਲੌਂਗੋਵਾਲ, 29 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਵਿੱਚਲੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚੋ ਪੈਸੇ ਕਢਵਾ ਕੇ ਵਾਪਸ ਘਰ
ਪਰਤ ਰਹੇ ਇੱਕ ਕਿਸਾਨ ਪਾਸੋ ਦੋ ਵਿਅਕਤੀ ਕਰੀਬ ਦੋ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ, ਜਦੋ ਕਿ ਸਥਾਨਕ ਪੁਲਿਸ ਅਧਿਕਾਰੀ ਮਾਮਲੇ ਨੂੰ ਸ਼ੱਕ ਦੇ ਨਜਰੀਏ ਨਾਲ ਵੇਖ ਰਹੇ ਹਨ।
ਕੀ ਹੈ ਮਾਮਲਾ- ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨ ਦਲੇਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪੱਤੀ ਵਡਿਆਣੀ ਲੌਂਗੋਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਪਿਹਰ ਕਰੀਬ 11 ਵਜੇ ਜਦੋਂ ਉਹ ਪੰਜਾਬ ਨੈਸ਼ਨਲ ਬੈਂਕ ਲੌਂਗੋਵਾਲ ਵਿਚੋਂ ਝੋਨੇ ਦੀ ਫਸਲ ਸਬੰਧੀ ਬੈਂਕ ਵਿੱਚ ਜਮ੍ਹਾਂ ਹੋਏ 1,90,000 ਰੁਪਏ ਨਗਦੀ ਕਢਵਾ ਕੇ ਅਪਣੇ ਘਰ ਜਾਣ ਲੱਗਾ ਤਾਂ ਬੈਂਕ ਦੇ ਗੇਟ ਦੇ ਨੇੜੇ ਤੋਂ ਹੀ ਦੋ ਵਿਅਕਤੀ ਉਸ ਪਾਸੋ ਇਹ ਨਗਦੀ ਖੋਹ ਕੇ ਫਰਾਰ ਹੋ ਗਏ।ਪੀੜਤ ਕਿਸਾਨ ਨੇ ਇਹ ਵੀ ਕਿਹਾ ਕਿ ਉਸ ਪਾਸੋਂ ਜਿਹੜੇ ਵਿਅਕਤੀ ਪੈਸੇ ਖੋਹ ਕੇ ਲੈ ਕੇ ਗਏ ਹਨ ਉਹ ਪਹਿਲਾ ਤੋਂ ਹੀ ਬੈਂਕ ਵਿਚ ਮੌਜੂਦ ਸਨ।ਪੀੜਤ ਕਿਸਾਨ ਨੇ ਦੱਸਿਆ ਕਿ ਜਿਸ ਸਮੇਂ ਉਹ ਅਪਣੇ ਪੈਸੇ ਕਢਵਾ ਕੇ ਬੈਂਕ ਵਿਚੋਂ ਬਾਹਰ ਨਿਕਲਿਆਂ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਮੋਟਰਸਾਇਕਲ ਸਟਾਰਟ ਕਰਕੇ ਖੜ੍ਹਾ ਹੋਇਆ ਸੀ ਅਤੇ ਦੂਜੇ ਵਿਅਕਤੀ ਨੇ ਉਸ ਪਾਸੋ ਪੈਸੇ ਖੋਹ ਲਏ ਅਤੇ ਫਰਾਰ ਹੋ ਗਏ।
ਕੀ ਕਹਿੰਦੇ ਨੇ ਪੁਲਿਸ ਅਧਿਕਾਰੀ- ਇਥੇ ਹੋਈ ਲੁੱਟ-ਖੋਹ ਦੀ ਘਟਨਾ ਸਬੰਧੀ ਥਾਣਾ ਲੌਂਗੋਵਾਲ ਦੇ ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਵਲੋਂ ਇਸ ਘਟਨਾ ਸਬੰਧੀ ਥਾਣਾ ਲੌਂਗੋਵਾਲ ਵਿਖੇ ਇਤਲਾਹ ਦੇਣ ‘ਤੇ ਪੁਲਿਸ ਟੀਮ ਨਾਲ ਜਾ ਕੇ ਘਟਨਾ ਸਥਾਨ ਅਤੇ ਬੈਂਕ ਦਾ ਜਾਇਜ਼ਾ ਲਿਆ।ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਸ ਥਾਂ ਤੇ ਇਹ ਘਟਨਾ ਵਾਪਰੀ ਹੈ ਉਹ ਪੂਰੀ ਤਰ੍ਹਾਂ ਨਾਲ ਸੇਫ ਸਥਾਨ ਹੈ ਜਿਸ ਦੇ ਚਾਰੇ ਪਾਸੇ ਦੁਕਾਨਾਂ ਹਨ।ਮਾਮਲਾ ਇਸ ਕਾਰਨ ਸ਼ੱਕੀ ਜਾਪਦਾ ਹੈ ।ਉਹ ਬੈਂਕ ਅਤੇ ਨੇੜਲੀਆਂ ਦੁਕਾਨਾਂ ਵਿਚ ਲੱਗੇ ਕੈਮਰਿਆ ਰਾਹੀਂ ਜਾਂਚ-ਪੜਤਾਲ ਕਰ ਰਹੇ ਹਨ, ਅਸਲ ਸਚਾਈ ਜਲਦ ਸਾਹਮਣੇ ਆ ਜਾਵੇਗੀ।
ਕਿਸਾਨ ਦੇ ਹੱਕ ‘ਚ ਆਈਆਂ ਕਿਸਾਨ ਜਥੇਬੰਦੀਆਂ- ਇਸ ਘਟਨਾ ਸਬੰਧੀ ਜਦੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਥਾਨਕ ਵਰਕਰਾਂ ਨੂੰ ਪਤਾ ਚੱਲਿਆ ਤਾਂ ਉਹ ਘਟਨਾ ਸਥਾਨ ‘ਤੇ ਪਹੁੰਚ ਗਏ।ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਨਿਹਾਇਤ ਹੀ ਸ਼ਰੀਫ ਇਨਸਾਨ ਹੈ ਜਿਸ ਬਾਰੇ ਕਿਸੇ ਵੀ ਕਿਸਮ ਦੀ ਸ਼ੱਕ ਕੀਤੇ ਜਾਣਾ ਵਾਜਬ ਨਹੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media