Monday, July 6, 2026

ਫ਼ਰੀਦਕੋਟ ਨੇ ਪਟਿਆਲਾ, ਮੋਗਾ ਨੇ ਫਤਹਿਗੜ੍ਹ ਸਾਹਿਬ ਅਤੇ ਬਠਿੰਡਾ ਨੇ ਮੁਹਾਲੀ ਨੂੰ ਹਰਾਇਆ

ਲੌਂਗੋਵਾਲ, 29 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਖੇਡ ਮੈਦਾਨ ਵਿਖੇ ਜਿਲ੍ਹਾ PPNJ2911201911ਸਿੱਖਿਆ ਅਫਸਰ ਸੈਕੰਡਰੀ ਸੁਭਾਸ਼ ਚੰਦਰ ਦੀ ਅਗਵਾਈ ਅਤੇ ਸੁਰਿੰਦਰ ਸਿੰਘ ਭਰੂਰ ਸਟੇਟ ਐਵਾਰਡੀ ਅਤੇ ਸਹਾਇਕ ਜਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਸ਼ਿਵਰਾਜ ਸਿੰਘ ਦੀ ਨਿਗਰਾਨੀ ਹੇਠ 65ਵੀਆਂ ਪੰਜਾਬ ਸਕੂਲ ਹੈਂਡਬਾਲ ਖੇਡਾਂ ਅੰਡਰ 17 ਸਾਲ ਲੜਕੀਆਂ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ।ਇਨ੍ਹਾਂ ਖੇਡਾਂ ਦਾ ਉਦਘਾਟਨ ਕੁਲਵੰਤ ਰਾਏ ਸਿੰਗਲਾ ਮੈਂਬਰ ਆਲ ਇੰਡੀਆ ਅਤੇ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਵਾਈਸ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ।ਸ੍ਰੀਮਤੀ ਸਪਿੰਦਰਜੀਤ ਕੌਰ ਡੀ.ਪੀ.ਈ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਰਦਾਰ ਸੁਰਿੰਦਰ ਸਿੰਘ ਭਰੂਰ ਨੇ ਮਹਿਮਾਨਾਂ, ਪਤਵੰਤੇ ਸੱਜਣਾਂ, ਬਾਹਰੋਂ ਆਏ ਖਿਡਾਰੀਆਂ ਅਤੇ ਕੋਚਾਂ ਨੂੰ ‘ਜੀ ਆਖਿਆ’ ਕਿਹਾ ਅਤੇ ਧੰਨਵਾਦ ਕੀਤਾ।
             ਜਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸਕੱਤਰ ਅਮਰੀਕ ਸਿੰਘ ਡੀ.ਪੀ.ਈ ਅਤੇ ਪ੍ਰਿੰਸ ਕਾਲੜਾ ਨੇ ਹੋਏ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਫ਼ਰੀਦਕੋਟ ਨੇ ਪਟਿਆਲਾ ਨੂੰ 13-09 ਅੰਕਾਂ ਨਾਲ, ਅੰਮ੍ਰਿਤਸਰ ਨੇ ਫ਼ਰੀਦਕੋਟ ਨੂੰ 10-01 ਨਾਲ, ਮੋਗਾ ਨੇ ਫਤਹਿਗੜ੍ਹ ਸਾਹਿਬ ਨੂੰ 19-01 ਨਾਲ, ਰੋਪੜ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 15-03 ਨਾਲ, ਬਠਿੰਡਾ ਨੇ ਮੁਹਾਲੀ ਨੂੰ 13-08 ਅੰਕਾਂ ਨਾਲ ਅਤੇ ਸੰਗਰੂਰ ਨੇ ਫ਼ਾਜਿਲਕਾ ਨੂੰ 18-02 ਅੰਕਾਂ ਨਾਲ ਹਰਾਇਆ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਦੀਪ ਸਿੰਘ ਖੇੜੀ, ਜਗਦੀਪ ਸ਼ਰਮਾ, ਲੈਕਚਰਾਰ ਗੁਰਮੀਤ ਸਿੰਘ, ਜਤਿੰਦਰ ਸਿੰਘ ਵਿੱਕੀ, ਜਵਾਹਰ ਲਾਲ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਨਰੇਸ਼ ਸੈਣੀ, ਤਾਰਾ ਸਿੰਘ, ਵਿਜੈ ਕੁਮਾਰ, ਹਰਜਿੰਦਰ ਨੀਨਾ, ਚਮਕੌਰ ਸਿੰਘ, ਰੇਸ਼ਮਪਾਲ ਸਿੰਘ, ਪ੍ਰਦੀਪ ਕੌਰ, ਅਮਰ ਕੁਮਾਰ, ਪਰਮਵੀਰ ਸਿੰਘ, ਦਰਬਾਰਾ ਸਿੰਘ, ਸੰਜੀਵ ਜੋਸ਼ੀ, ਪਰਮਿੰਦਰ ਸਿੰਘ, ਹਰਵਿੰਦਰ ਸਿੰਘ, ਵਰਿੰਦਰ ਸਿੰਘ, ਵਿਕਾਸ ਵਡੇਰਾ, ਜਸਵੀਰ ਸਿੰਘ, ਗੁਰਦਰਸ਼ਨ ਸਿੰਘ, ਰਾਜ ਕੌਰ, ਕੁਲਵੀਰ ਕੌਰ ਅਤੇ ਪਰਮਜੀਤ ਕੌਰ ਦੁੱਗਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply