ਕਲੱਬ ਨੂੰ ਇੱਕ ਲੱਖ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਵਲੋਂ ਗੁਰੂ ਨਾਨਕ
ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਖੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ 8 ਤੋ 16 ਸਾਲ ਦੇ ਬੱਚਿਆਂ ਦੀ 12ਵੀ ਇੰਟਰ-ਸਕੂਲ ਐਥਲੈਟਿਕਸ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਕੈਬਨਿਟ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਆਸਮਾਨ ਵਿੱਚ ਰੰਗ ਬਰੰਗੇ ਗੁਬਾਰੇ ਛੱਡ ਕੇ ਚੈਪੀਅਨਸ਼ਿਪ ਦਾ ਸ਼ੁਭ ਆਰੰਭ ਕੀਤਾ ਅਤੇ ਅੰਤਰਰਾਸ਼ਟਰੀ ਐਥਲੀਟਾਂ ਦਲਜਿੰਦਰ ਸਿੰਘ ਕਾਹਲੋ, ਐਥਲੀਟ ਨੋਨਿਧ ਸਿੰਘ ਸੇਖੋਂ ਅਤੇ ਗੋਬਿੰਦ ਸਿੰਘ ਸੇਖੋਂ ਨੂੰ ਸ਼ਰਧਾਜਲੀ ਭੇਟ ਕੀਤੀ।ਉਨਾਂ ਕਿਹਾ ਕਿ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਪਿਛਲੇ 17 ਸਾਲ ਤੋਂ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦਾ ਖਿਡਾਰੀਆਂ ਨੂੰ ਪ੍ਰੇਰਿਤ ਕਰਨ ‘ਚ ਅਹਿਮ ਯੋਗਦਾਨ ਹੈ।ਉਨਾਂ ਨੇ ਕਲੱਬ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ।ਇਸ ਮਹੀਨੇ ਹੀ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕਬੱਡੀ ਕੱਪ ਕਰਵਾ ਰਹੀ ਹੈ।
ਇਸ ਮੌਕੇ ਪ੍ਰਸਿੱਧ ਵਕੀਲ ਅਜੇ ਕੁਮਾਰ ਵਰਮਾਨੀ, ਜਿਲਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ, ਵਿਰਾਟ ਦੇਵਗਨ, ਸਵੀਟੀ ਬਾਲਾ, ਡੀ.ਐਸ.ਪੀ ਖੁਸ਼ਬੀਰ ਕੋਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ।ਸੁਪਰੀਤ ਸਿੰਘ ਕਾਹਲੋ, ਹਰਜੀਤ ਕੋਰ ਹੁੰਦਲ, ਪੂਜਾ ਸ਼ਰਮਾ, ਪੂਜਾ ਪ੍ਰਭਾਕਰ, ਗੁਰਮੀਤ ਸਿੰਘ ਸੰਧੂ, ਸਰੋਜ ਸ਼ਰਮਾ, ਕੋਚ ਰਜਿੰਦਰ, ਕੋਚ ਬਲਦੇਵ ਰਾਜ ਅਤੇ ਇੰਦੂ ਕਾਲੀਆ ਉਚੇਚੇ ਤੋਰ ‘ਤੇ ਹਾਜਰ ਸਨ।
Punjab Post Daily Online Newspaper & Print Media