Thursday, March 12, 2026

ਤਰਕਸ਼ੀਲਾਂ ਵਲੋਂ ਜੋਤਿਸ਼ ਤੇ ਰਾਸ਼ੀਫਲ ਦੇ ਭਰਮ ਜਾਲ ਵਿਚੋਂ ਕਿਵੇਂ ਨਿਕਲੀਏ? ਸੈਮੀਨਾਰ 1 ਦਸੰਬਰ ਨੂੰ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਮਾਝਾ ਜੋਨ ਦੇ ਸਹਿਯੋਗ ਨਾਲ ਜੋਤਿਸ਼ ਤੇ ਰਾਸ਼ੀਫਲ ਦੇ ਭਰਮ ਜਾਲ ਵਿਚੋਂ ਕਿਵੇਂ ਨਿਕਲੀਏ? ਵਿਸ਼ੇ ਬਾਰੇ ਸੈਮੀਨਾਰ 1 ਦਸੰਬਰ ਐਤਵਾਰ ਨੂੰ ਸਵੇਰੇੇ 11.00 ਵਜੇ ਪੰਜਾਬ ਨਾਟਸ਼ਾਲਾ ਦੇ ਮਿੰਨੀ ਹਾਲ ‘ਚ ਕਰਵਾਇਆ ਜਾਵੇਗਾ।ਵਿਸ਼ੇ ਦੇ ਮਾਹਿਰ ਉਘੇ ਤਰਕਸ਼ੀਲ ਚਿੰਤਕ ਸੁਰਜੀਤ ਦੋਧਰ ਇਸ ਸਮੇਂ ਚਰਚਾ ਵਿਚ ਸ਼ਾਮਲ ਹੋਣਗੇ।
ਤਰਕਸ਼ੀਲ ਆਗੂਆਂ ਸੁਮੀਤ ਸਿੰਘ, ਅਮਰਜੀਤ ਬਾਈ ਅਤੇ ਜਸਪਾਲ ਬਾਸਰਕਾ ਨੇ ਦੱਸਿਆ ਕਿ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਸੈਮੀਨਾਰ ਵਿੱਚ ਪ੍ਰਸਿੱਧ ਲੇਖਕ ਅਤੇ ਵਿਦਵਾਨ ਡਾ. ਸ਼ਾਮ ਸੁੰਦਰ ਦੀਪਤੀ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਵੀ ਆਪਣੇ ਵਿਚਾਰ ਪ੍ਰਗਟਉਣਗੇ।
ਤਰਕਸ਼ੀਲ ਆਗੂਆਂ ਮਨਜੀਤ ਬਾਸਰਕੇ ਅਤੇ ਕੁਲਜੀਤ ਵੇਰਕਾ ਨੇ ਮਾਝਾ ਜੋਨ ਦੀਆਂ ਸਮੂਹ ਇਕਾਈਆਂ ਤੋਂ ਇਲਾਵਾ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ, ਵਿਦਿਆਰਥੀਆਂ, ਅਧਿਆਪਕਾਂ, ਔਰਤਾਂ, ਮਜਦੂਰਾਂ, ਕਿਸਾਨਾਂ, ਲੇਖਕਾਂ, ਪੱਤਰਕਾਰਾਂ, ਰੰਗਕਰਮੀਆਂ ਅਤੇ ਹਰ ਵਰਗ ਤੇ ਸੋਚ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਮੀਨਾਰ ਵਿਚ ਸ਼ਾਮਲ ਹੋ ਕੇ ਜੋਤਿਸ਼ ਰਾਸ਼ੀਫਲ ਅਤੇ ਗ੍ਰਹਿ ਚੱਕਰਾਂ ਦੇ ਅੰਧ ਵਿਸ਼ਵਾਸਾਂ ਬਾਰੇ ਆਪਣੀ ਸ਼ੰਕਾ ਨਵਿਰਤੀ ਕਰਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਅਤੇ ਪਾਖੰਡੀਆਂ ਦੀ ਲੁੱਟ ਖਸੁੱਟ ਤੋਂ ਬਚ ਸਕਣ।
ਇਸ ਮੌਕੇ ਤਰਕਸ਼ੀਲ ਆਗੂ ਅਸ਼ਵਨੀ ਕੁਮਾਰ, ਕੰਵਲਜੀਤ ਸਿੰਘ, ਸੁਖਮੀਤ ਸਿੰਘ, ਬੀਐਮ ਸਿੰਘ, ਮੇਜਰ ਸਿੰਘ, ਬਲਵਿੰਦਰ ਦੁਧਾਲਾ, ਧਰਵਿੰਦਰ ਕੋਹਾਲੀ ਆਦਿ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply