Tuesday, November 24, 2026

ਆਂਗਨਵਾੜੀ ਸੈਂਟਰ ਮਿੱਠੇਵਾਲ ਵਿਖੇ ਗਰਭਵਤੀਆਂ ਔਰਤਾਂ ਨਾਲ ਮੀਟਿੰਗ

PPNJ0312201908ਸੰਦੌੜ, 4 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਇਥੋਂ ਨੇੜਲੇ ਪਿੰਡ ਮਿੱਠੇਵਾਲ ਦੇ ਆਂਗਨਵਾੜੀ ਸੈਂਟਰ ਵਲੋਂ ਗਰਭਵਤੀ ਔਰਤਾਂ ਅਤੇ ਮਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਆਂਗਨਵਾੜੀ ਵਰਕਰ ਕਮਲਜੀਤ ਕੌਰ ਨੇ ਇਸ ਸਮੇਂ ਦੱਸਿਆ ਕਿ ਪੀ.ਐਮ.ਐਮ.ਵੀ ਵਾਈ (ਪ੍ਰਧਾਨ ਮੰਤਰੀ ਮਾਤਰਤਵ ਵੰਧਨਾ ਯੋਜਨਾ) ਤਹਿਤ ਪਹਿਲੇ ਬੱਚੇ ਦੇ ਜਨਮ ਮੌਕੇ ਮਾਵਾਂ ਨੂੰ ਪੰਜ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਮਿਲਦੀ ਹੈ।ਉਹਨਾਂ ਨੇ ਆਂਗਨਵਾੜੀ ਕੇਂਦਰ ਵੱਲੋਂ ਦਿੱਤੀ ਜਾਂਦੀ ਖੁਰਾਕ ਅਤੇ ਏ.ਐਨ.ਐਮ ਬਲਵੀਰ ਕੌਰ ਨੇ ਬਿਮਾਰੀਆਂ ਤੋਂ ਬਚਾਅ ਦੇ ਲਈ ਟੀਕਾਕਰਨ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ।ਮਪਹਵ (ਮ) ਰਾਜੇਸ਼ ਰਿਖੀ ਨੇ ਸਰੀਰਕ ਸਫਾਈ ਅਤੇ ਪੌਸ਼ਟਿਕ ਖੁਰਾਕ ਤੇ ਬੱਚੇ ਦੇ ਵਾਧੇ ਵਿਕਾਸ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਆਂਗਨਵਾੜੀ ਵਰਕਰ ਜਸਵੀਰ ਕੌਰ,ਆਸ਼ਾ ਵਰਕਰ ਗੁਰਦੀਪ ਕੌਰ,ਹੈਲਪਰ ਜਸਵੀਰ ਕੌਰ ਅਤੇ ਭਿੰਦਰ ਕੌਰ ਤੇ ਸੰਜੂ ਦੇਵੀ ਸਮੇਤ ਵੱਡੀ ਵਿੱਚ ਔਰਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply