Wednesday, September 30, 2026

ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਡੇਂਗੂ ਫੈਲਾਉਣ ਵਾਲਾ ਮੱਛਰ – ਰਜੇਸ਼ ਰਿਖੀ

ਪਿੰਡ ਮਿੱਠੇਵਾਲ ਵਿਖੇ ਡੇਂਗੂ ਮਲੇਰੀਆਂ ਤੋਂ ਬਚਾਅ ਲਈ ਰੈਲੀ

PPNJ0312201909ਸੰਦੌੜ, 4 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਤਿਭਾ ਸ਼ਾਹੂ ਤੇ ਜਿਲ੍ਹਾ ਐਪੀਡੀਮੈਲੋਜਿਸਟ ਡਾ. ਉਪਾਸਨਾ ਬਿੰਦਰਾ ਦੀ ਅਗਵਾਈ ਹੇਠ ਸਬ ਸੈਂਟਰ ਪਿੰਡ ਮਿੱਠੇਵਾਲ ਵਿਖੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰੈਲੀ ਕੱਢੀ ਗਈ।ਮਪਹਵ (ਫ) ਬਲਵੀਰ ਕੌਰ ਅਤੇ ਮਪਹਵ (ਮ) ਰਾਜੇਸ਼ ਕੁਮਾਰ ਰਿਖੀ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਪਹਿਲਾ ਲਾਰਵੇ ਦੇ ਰੂਪ ਵਿੱਚ ਹੁੰਦਾ ਹੈ ਜੋ ਸਾਫ ਖੜੇ ਪਾਣੀ ਦੇ ਵਿੱਚ ਪੈਦਾ ਹੋ ਜਾਂਦਾ ਹੈ ਇਸ ਲਈ ਘਰ ਵਿੱਚ ਕਿਤੇ ਵੀ ਵਾਧੂ ਥਾਂ ਤੇ ਪਾਣੀ ਨੂੰ ਖੜਾ ਨਾ ਰੱਖਿਆ ਜਾਵੇ ਅਤੇ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਹੀ ਪਾਏ ਜਾਣ।ਉਹਨਾਂ ਦੱਸਿਆ ਬੁਖਾਰ ਦੇ ਹੋਣ ‘ਤੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।ਲੋਕਾਂ ਨੂੰ ਸਾਫ ਸਫਾਈ ਬਾਰੇ ਵੀ ਪ੍ਰੇਰਿਤ ਕੀਤਾ ਗਿਆ ਹੈ।ਇਸ ਮੌਕੇ ਆਂਗਨਵਾੜੀ ਵਰਕਰ ਕਮਲਜੀਤ ਕੌਰ, ਵਰਕਰ ਜਸਵੀਰ ਕੌਰ, ਆਸ਼ਾ ਵਰਕਰ ਗੁਰਦੀਪ ਕੌਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply