ਭੀਖੀ, 4 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ ਨੇ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਵਿਖੇ ਮੀਟਿੰਗ ਕਰਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਅਜੋਕੇ ਸਮੇਂ ‘ਚ ਸਿੱਖ ਨੌਜਵਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਦੇ ਖਿਲਾਫ਼ ਕਾਨੂੰਨੀ ਤੇ ਹੱਕੀ ਲੜਾਈ ਲੜਨ ਲਈ ਸਿੱਖ ਨੌਜਵਾਨਾਂ ਨੂੰ ਇਕਜੁੱਟ ਹੋਣਾ ਪੈਣਾ ਹੈ।ਇਸੇ ਹੀ ਲੜੀ ਨੂੰ ਪੂਰਾ ਕਰਨ ਤੇ ਇਸ ਦਾ ਪ੍ਰਸਾਰ ਕਰਨ ਲਈ ਕਈ ਜ਼ਿਲਿਆਂ ਵਿੱਚ ਸਰਕਲ ਬਣਾਏ ਗਏ ਹਨ।ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਵਿੱਚ ਬੀਤੇ ਦਿਨੀ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸਨ ਵਲੋਂ ਮੀਟਿੰਗ ਕਰਕੇ ਨਿਯੁੱਕਤੀਆਂ ਕੀਤੀਆਂ ਗਈਆਂ।ਇਨ੍ਹਾਂ ਨਿਯੁੱਕਤੀਆਂ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੈਰੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਢੈਪਈ, ਸਕੱਤਰ ਹਰਦੀਪ ਸਿੰਘ ਭੀਖੀ, ਜਥੇਬੰਧਕ ਸਕੱਤਰ ਗੁਰਜਿੰਦਰ ਸਿੰਘ ਆਲਮਪੁਰ, ਮੀਤ ਪ੍ਰਧਾਨ ਬਹਾਦਰ ਸਿੰਘ ਖਿਆਲਾ ਕਲਾਂ, ਸਕੱਤਰ ਜਰਨਲ ਜਸਪਾਲ ਸਿੰਘ ਅਤਲਾ ਖੁਰਦ, ਐਗਜੈਕਟਿਵ ਮੈਂਬਰ ਅਰਸ਼ਦੀਪ ਸਿੰਘ, ਜਗਦੇਵ ਸਿੰਘ, ਗੁਰਚਰਨ ਸਿੰਘ, ਬੰਟੀ ਸਿੰਘ ਨੂੰ ਨਿਯੁੱਕਤ ਕੀਤਾ ਗਿਆ।ਇਸੇ ਤਰ੍ਹਾਂ ਭੀਖੀ ਸਰਕਲ ਪ੍ਰਧਾਨ ਜੀਵਨ ਸਿੰਘ ਭੀਖੀ,ਮੀਤ ਪ੍ਰਧਾਨ ਬਲਵਿੰਦਰ ਸਿੰਘ ਚਕੇਰੀਆਂ, ਸਕੱਤਰ ਅਮਰ ਸਿੰਘ ਭੀਖੀ, ਜਥੇਬੰਧਕ ਸਕੱਤਰ ਬਲਜਿੰਦਰ ਸਿੰਘ ਭੀਖੀ, ਸਕੱਤਰ ਜਰਨਲ ਹਰਵਿੰਦਰ ਸਿੰਘ ਭੀਖੀ, ਜਨਰਲ ਸਕੱਤਰ ਗੁਰਮੀਤ ਸਿੰਘ ਅਤਲਾ ਖੁਰਦ, ਮੈਂਬਰ ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਚਕੇਰੀਆਂ, ਅਵਤਾਰ ਸਿੰਘ, ਜਗਜੀਤ ਸਿੰਘ ਮੂਲਾ ਸਿੰਘ ਵਾਲਾ, ਦਲਜੀਤ ਸਿੰਘ, ਮਨਦੀਪ ਕੁਮਾਰ ਅਤਲਾ ਖੁਰਦ, ਨਵਦੀਪ ਸਿੰਘ ਨੂੰ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਦਲੇਰ ਸਿੰਘ ਡੋਡ ਕੌਮੀ ਪ੍ਰਧਾਨ, ਗਗਨਦੀਪ ਸਿੰਘ ਲੁਧਿਆਣਾ, ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮਗੰਜ, ਬਲਕਾਰ ਸਿੰਘ, ਦਵਿੰਦਰ ਸਿੰਘ ਹਨੀ, ਅਜੈਬ ਸਿੰਘ ਮੈਨੇਜਰ ਅਤੇ ਹੋਰ ਬਹੁਤ ਨੌਜਵਾਨ ਸਿੱਖ ਸੰਗਤਾਂ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media