ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਦੇ ਵਿਹੜੇ ’ਚ ਅੱਜ ਵਿਸ਼ਵ-ਪ੍ਰਸਿਧ ਉੱਘੇ ਟ੍ਰੈਵਲ ਪੱਤਰਕਾਰ
ਅਤੇ ਲੇਖਕ ਇੰਦਰ ਰਾਜ ਆਹਲੂਵਾਲੀਆ ਦੇ ਪੁੱਜਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਕੌਂਸਲ ਦੇ ਵਿੱਤ ਸਕੱਤਰ ਗੁਨਬੀਰ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਆਹਲੂਵਾਲੀਆ, ਜੋ ਕਿ ਦਿੱਲੀ ਦੇ ਰਹਿਣ ਵਾਲੇ ਹਨ, ਨੂੰ ‘ਸਭ ਤੋਂ ਵਧੇਰੇ ਸਨਮਾਨਿਤ’ ਅਤੇ ‘ਦੁਨੀਆ ਦਾ ਸਰਬੋਤਮ ਯਾਤਰਾ ਪੱਤਰਕਾਰ’ ਵਜੋਂ ਵੀ ਜਾਣਿਆ ਜਾਂਦਾ ਹੈ।
ਆਹਲੂਵਾਲੀਆ ਨੇ ਪਿਛਲੇ 40 ਸਾਲਾਂ ਤੋਂ ਯਾਤਰਾ, ਸੈਰ-ਸਪਾਟਾ, ਪ੍ਰਾਹੁਣਚਾਰੀ, ਭੋਜਨ, ਜੀਵਨ ਸ਼ੈਲੀ ਆਦਿ ਵਿਸ਼ਿਆਂ ’ਤੇ ਅਧਾਰਿਤ ਅਨੇਕਾਂ ਅਖਬਾਰਾਂ ਅਤੇ ਰਸਾਲੇ ਲਿਖੇ ਹਨ, ਜਿਸ ’ਚ ਭਾਰਤ ਸਮੇਤ ਕਰੀਬ 50 ਦੇਸ਼ਾਂ ਨੂੰ ਉਨ੍ਹਾਂ ਆਪਣੇ ਸ਼ਬਦਾਂ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ।ਉਨ੍ਹਾਂ ਨੇ ਆਪਣੇ ਸ਼ਾਨਦਾਰ ਅਤੇ ਉਘੇ ਲੇਖਣ ਕੈਰੀਅਰ ’ਚ ਅੰਤਰਰਾਸ਼ਟਰੀ ਅਤੇ ਪ੍ਰਮੁੱਖ ਭਾਰਤੀ ਅਖਬਾਰਾਂ ਅਤੇ ਰਸਾਲਿਆਂ ’ਚ ਲਗਭਗ 3000 ਤੋਂ ਵੱਧ ਲੇਖ ਨੂੰ ਪ੍ਰਕਾਸ਼ਿਤ ਕਰਵਾੲ।ਆਹਲੂਵਾਲੀਆ ਨੂੰ ਉਨ੍ਹਾਂ ਦੇ ਸ਼ਾਨਦਾਰ ਅਤੇ ਵਿਲੱਖਣ ਲੇਖਣ ਕੈਰੀਅਰ ਲਈ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।
ਆਹਲੂਵਾਲੀਆ ਨੇ ‘ਮੀਟ ਮੀ ਐਟ ਦੀ ਬਾਰਡਰ’, ‘ਟਰੈਵਲ ਵਿਦ ਮਾਈ ਟਰਬਨ’ ਅਤੇ ‘ਦਾ ਸਿੱਖ ਇਨ ਦੀ ਸਨੋਅ’ ਨੂੰ ਖ਼ਾਸਕਰ ਭਾਰਤ ਸਮੇਤ ਪੂਰੀ ਦੁਨੀਆ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੂੰ ਸਮਰਪਿਤ ‘‘ਬਲੇਸਿੰਗਜ਼ ਸੀਕਰ’’ ਸਿਰਲੇਖ ਹੇਠ ਇਕ ਮੈਗਾ ਕੌਫ਼ੀ-ਟੇਬਲ ਪੁਸਤਕ ਵੀ ਲਿਖੀ ਹੈ, ਜਿਸ ’ਚ ਭਾਰਤ ਦੇ 60 ਦੇ ਕਰੀਬ ਇਤਿਹਾਸਕ ਗੁਰਦੁਆਰਿਆਂ ਦੇ ਇਤਿਹਾਸ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਤਜਰਬੇ ਨੂੰ ਕਈ ਸੈਮੀਨਾਰਾਂ ਰਾਹੀਂ ਸਰੋਤਿਆਂ ਨਾਲ ਸਾਂਝਾ ਕੀਤਾ ਹੈ।
ਰਜਿੰਦਰ ਮੋਹਨ ਛੀਨਾ ਅਤੇ ਗੁਨਬੀਰ ਸਿੰਘ ਨੇ ਆਹਲੂਵਾਲੀਆ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਵਿਸ਼ਵ-ਪ੍ਰਸਿਧ ਟ੍ਰੈਵਲ ਪੱਤਰਕਾਰ ਅਤੇ ਲੇਖਕ ਕਾਲਜ ਵਿਹੜੇ ’ਚ ਪੁੱਜੇ ਹਨ। ਉਨਾਂ ਆਹਲੂਵਾਲੀਆ ਨੂੰ ਸਿਰੋਪਾਓ, ਲੋਈ ਅਤੇ ਕਾਲਜ ਦੀ ਯਾਦਗਾਰੀ ਤਸਵੀਰ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਉਨ੍ਹਾਂ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰੋ: ਐਮ. ਐਸ ਬਤਰਾ, ਪ੍ਰੋ: ਜੇ.ਐਸ ਗਾਂਧੀ, ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਸੁਖਮੀਨ ਬੇਦੀ, ਪ੍ਰੋ: ਅਮਨਜਯੋਤੀ ਤੇ ਹੋਰ ਸਟਾਫ਼ ਹਾਜ਼ਰ ਸੀ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media