Tuesday, September 22, 2026

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਨੈਸ਼ਨਲ ਲਾਇਬ੍ਰੇਰੀ ਵੀਕ ਪ੍ਰਤੀਯੋਗਤਾ ਦਾ ਆਯੋਜਨ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਸਫ਼ਲਤਾ ਪੂਰਵਕ ਚਲ ਰਹੇ PPNJ0612201906ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਵਿਦਿਆਰਥੀਆਂ ’ਚ ਪੜ੍ਹਣ ਦੀ ਰੁਚੀ ਵਧਾਉਣ ਲਈ ‘ਨੈਸ਼ਨਲ ਲਾਇਬ੍ਰੇਰੀ ਵੀਕ’ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿਚ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਲਾਇਬ੍ਰੇਰੀ ਨਾਲ ਸਬੰਧਿਤ ‘ਰੀਡ ਐਂਡ ਨਰੇਟ ਯੂਅਰ ਸਟੋਰੀ’, ਅਮੇਜ਼ਿੰਗ ਬੁੱਕ ਕਵਰ, ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।
            ਪ੍ਰਿੰਸੀਪਲ ਗਿੱਲ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਣ ਲਈ ਕਿਹਾ।ਮੌਕੇ ਬੈਸਟ ਸਟੋਰੀ ਰੀਡਰ ’ਚ ਜਪਲੀਨ ਸਿੰਘ ਕਲਾਸ 5ਵੀਂ ਪਹਿਲਾਂ ਸਥਾਨ, ਦੂਸਰਾ ਸਥਾਨ ਨਛੱਤਰਬੀਰ ਸਿੰਘ ਕਲਾਸ 6ਵੀਂ, ਤੀਸਰਾ ਕਲਾਸ ਗੁਰਲੀਨ ਕੌਰ ਕਲਾਸ ਛੇਵੀਂ, ਜਦ ਕਿ ਅਮੇਜ਼ਿੰਗ ਬੁੱਕ ਕਵਰ ’ਚ ਪਹਿਲਾ ਸਥਾਨ ਹਿੰਮਤਵੀਰ ਸਿੰਘ ਕਲਾਸ 5ਵੀਂ, ਦੂਸਰਾ ਸਥਾਨ ਗੁਰਲੀਨ ਕੌਰ 8ਵੀਂ, ਤੀਸਰਾ ਸਥਾਨ ਕੋਮਲਪ੍ਰੀਤ ਕੌਰ 6ਵੀਂ ਅਤੇ ਇਸੇ ਤਰ੍ਹਾਂ ਪੋਸਟਰ ਮੇਕਿੰਗ ’ਚ ਪਹਿਲਾਂ ਸਥਾਨ ਹਰਮੀਤ ਸਿੰਘ ਕਲਾਸ 5ਵੀਂ, ਗੁਰਲਾਲ ਸਿੰਘ 8ਵੀਂ ਦੂਸਰਾ ਸਥਾਨ, ਤੀਸਰਾ ਸਥਾਨ ਬਲਜੀਤ ਕੌਰ ਕਲਾਸ ਛੇਵੀਂ ਅਤੇ ਸੱਤਵੀਂ ਕਲਾਸ ਦੇ ਅਕਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।ਪ੍ਰਿੰ. ਗਿੱਲ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਕੇ ਉਨਾਂ ਦੀ ਹੌਂਸਲਾ ਅਫ਼ਜਾਈ ਕੀਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply