ਸਮਰਾਲਾ, 6 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਾਵਰਕਾਮ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਵਲੋਂ ਮਹੀਨਾ ਨਵੰਬਰ 2019 ਦੀ ਪੈਨਸ਼ਨ/ਤਨਖਾਹ
ਨਾ ਮਿਲਣ ਕਰਕੇ ਤੀਜੇ ਦਿਨ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੰਪਲੇਟ ਸੈਂਟਰ ਖੰਨਾ ਰੋਡ ਸਮਰਾਲਾ ਵਿਖੇ ਭਾਰੀ ਰੋਸ ਮੁਜਾਹਾਰਾ ਕੀਤਾ ਗਿਆ।ਜਿਸ ਵਿੱਚ ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰ, ਵਿਧਵਾਵਾਂ ਅਤੇ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਰੋਸ ਮੁਜਾਹਾਰੇ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਪ੍ਰਬੰਧਕੀ ਢਾਂਚੇ ਦੀ ਨਿਖੇਧੀ ਕੀਤੀ ਅਤੇ ਅਗੇ ਤੋਂ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਖਬਰਦਾਰ ਕੀਤਾ ਕਿ ਜੇਕਰ ਤਨਖਾਹਾਂ/ਪੈਨਸ਼ਨਾਂ ਸਮੇਂ ਸਿਰ ਰਿਲੀਜ਼ ਨਾ ਕੀਤੀ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸੇ ਦੌਰਾਨ ਦੁਪਹਿਰ ਵੇਲੇ ਪੰਜਾਬ ਸਰਕਾਰ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਰੋਹ ਅੱਗੇ ਝੁਕਦਿਆਂ ਤਨਖਾਹਾਂ/ਪੈਨਸ਼ਨਾਂ ਖਾਤਿਆਂ ਵਿੱਚ ਪਾ ਦਿੱਤੀਆਂ।ਜਿਸ ਉਪਰੰਤ ਸਿੰਕਦਰ ਸਿੰਘ ਮੰਡਲ ਪ੍ਰਧਾਨ ਨੇ ਪੈਨਸ਼ਨਾਂ ਅਤੇ ਮੁਲਜ਼ਮਾਂ ਦੇ ਖਾਤਿਆਂ ਵਿੱਚ ਤਨਖਾਹਾਂ/ ਪੈਨਸ਼ਨਾਂ ਪੈਣ ਉਪਰੰਤ ਧਰਨੇ ਦੀ ਸਮਾਪਤੀ ਕਰਦਿਆਂ ਆਏ ਹੋਏ ਸਾਰੇ ਮੁਲਾਜ਼ਮਾਂ, ਵਿਧਵਾਵਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਅਤੇ 10 ਦਸੰਬਰ ਨੂੰ ਹੈਡ ਆਫਿਸ ਪਟਿਆਲਾ ਵਿਖੇ ਕੀਤੇ ਜਾ ਰਹੇ ਰੋਸ ਮੁਜਾਹਾਰੇ ਵਿਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।
ਰੋਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਐਸ.ਡੀ.ਓ ਰਿਟਾਇਰਡ ਸੀਨੀਅਰ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਕੁਮਾਰ ਸਰਕਲ ਆਗੂ, ਪ੍ਰੇਮ ਚੰਦ ਭਲਾ ਲੋਕ, ਸੰਗਤ ਸਿੰਘ ਸੇਖੋਂ ਪ੍ਰਧਾਨ ਪੀ.ਐਸ.ਯੂ, ਕੁਲਵੰਤ ਸਿੰਘ ਤਰਕ ਅਧਿਆਪਕ ਆਗੂ ਨੇ ਸੰਬੋਧਨ ਕੀਤਾ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media