Monday, September 21, 2026

ਸਮਾਜ ਸੇਵੀ ਕਾਕਾ ਪੇਂਟਰ ਦੇ ਮਾਤਾ ਚਮੇਲੀ ਦੇਵੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ, 7 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਸ਼ਕਰ ਗਰੁੱਪ ਦੇ ਥਿਏਟਰ ਆਰਟਿਸਟ ਅਤੇ ਸਮਾਜ ਸੇਵੀ ਚਿਤਰਕਾਰ ਕਾਕਾ ਪੇਂਟਰ ਦੇ PPNJ0712201903ਸਤਿਕਾਰਯੋਗ ਮਾਤਾ ਚਮੇਲੀ ਦੇਵੀ ਸੰਖੇਪ ਬਿਮਾਰੀ ਦੇ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।ਇਸ ਦੁੱਖ ਦੀ ਘੜੀ ‘ਚ ਸ਼ਰੀਕ ਹੋਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਬੀਬੀ ਰਜਿੰਦਰ ਕੌਰ ਭੱਠਲ ਚੈਅਰਮੈਨ ਪੰਜਾਬ ਯੋਜਨਾ ਬੋਰਡ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੋਮ ਨਾਥ ਸਿੰਗਲਾ, ਬੀਬੀ ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਕਾਗਰਸ ਪਾਰਟੀ ਦੇ ਨੇਤਾ ਰਵਿੰਦਰ ਰਿੰਕੂ ਗੁਰਨੇ ਵਾਈਸ ਚੇਅਰਮੈਨ, ਐ.ਸੀ ਵਿੰਗ ਦੇ ਜਿਲ੍ਹਾ ਉਪ ਚੇਅਰਮੈਨ ਗੁਰਲਾਲ ਸਿੰਘ ਨਗਰ ਕੌਂਸਲਰ, ਕਾਗਰਸ ਪਾਰਟੀ ਦੇ ਸਤਪਾਲ ਸਿੰਘ ਪਾਲੀ ਨਗਰ ਕੌਸਲਰ, ਸਮਾਜ ਸੇਵੀ ਬਿੰਦਰ ਬਾਂਸਲ, ਨਾਮਵਾਰ ਕਥਾਵਾਚਕ ਅਤੇ ਗਾਇਕ ਕੇ.ਕੇ ਬਾਂਸਲ ਸੰਗੀਤਕਾਰ ਜੋੜੀ ਬਾਬਾ ਮੁੰਕਦ ਲਾਲ ਖੁਰਾਣਾ ਅਤੇ ਬਾਬਾ ਰਣਜੀਤ ਸਿੰਘ, ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਾਕਾ ਪੇਂਟਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।
            ਪਰਿਵਾਰਕ ਮੈਂਬਰਾਂ ਅਨੁਸਾਰ ਸਤਿਕਾਰਯੋਗ ਮਾਤਾ ਸ਼੍ਰੀਮਤੀ ਚਮੇਲੀ ਦੇਵੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ 8 ਦਸੰਬਰ 2019 ਦਿਨ ਐਤਵਾਰ ਨੂੰ ਸਵੇਰੇ 1.00 ਤੋਂ 2.00 ਵਜੇ ਦੇ ਕਰੀਬ ਦੁਪਹਿਰ ਸਥਾਨ ਹਨੂੰਮਤ ਧਾਮ ਜਾਖਲ ਰੋਡ ਲਹਿਰਗਾਗਾ ਵਿਖੇ ਪਾਏ ਜਾਣਗੇ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply