Monday, September 21, 2026

ਸਫਾਈ ਕਰਮਚਾਰੀਆਂ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ – ਦਾਮਨ ਬਾਜਵਾ

ਕੂੜਾ ਚੁੱਕਣ ਵਾਲੀਆਂ 27 ਰੇਹੜੀਆਂ ਸਫਾਈ ਕਰਮਚਾਰੀਆਂ ਨੂੰ ਸੌਂਪੀਆਂ

ਲੌਂਗੋਵਾਲ, 7 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨਗਰ ਕੌਂਸਲ ਸੁਨਾਮ ਵਲੋਂ ਸਾਢੇ 7 ਲੱਖ ਦੀ ਲਾਗਤ ਨਾਲ ਤਿਆਰ ਕਰਵਾਈਆਂ ਗਈਆਂ ਕੂੜਾ PPNJ0712201904ਚੁੱਕਣ ਵਾਲੀਆਂ 27 ਰੇਹੜੀਆਂ ਸਫਾਈ ਕਰਮਚਾਰੀਆਂ ਨੂੰ ਸੌਂਪੀਆਂ ਗਈਆਂ।ਇਸ ਸਬੰਧੀ ਨਗਰ ਕੌਂਸਲ ਦੀ ਸੀਨੀਅਰ ਉਪ ਪ੍ਰਧਾਨ ਕੋਮਲ ਕਾਂਸਲ ਦੀ ਅਗਵਾਈ ‘ਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਖਾਸ ਤੌਰ ‘ਤੇ ਪਹੁੰਚੇ ਕਾਂਗਰਸ ਦੀ ਸੂਬਾ ਬੁਲਾਰਾ ਅਤੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਸਫਾਈ ਪ੍ਰਬੰਧਾਂ ਨੂੰ ਠੀਕ ਕਰਨ ਦੇ ਯਤਨ ਲਗਾਤਾਰ ਜਾਰੀ ਹਨ, ਸਫਾਈ ਕਰਮਚਾਰੀਆਂ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ।ਕੌਂਸਲ ਦਾ ਕਾਰਜਭਾਰ ਸੰਭਾਲ ਰਹੇ ਮੈਡਮ ਕੋਮਲ ਕਾਂਸਲ ਨੇ ਕਿਹਾ ਕਿ ਗੰਦਗੀ ਚੁੱਕਣ ਲਈ ਸ਼ਹਿਰ ਵਿਚ ਹੁਣ 50 ਤੋਂ ਵੱਧ ਰੇਹੜੀਆਂ ਹੋ ਚੁੱਕੀਆਂ ਹਨ।ਜਿਨ੍ਹਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਦਾ ਕੂੜਾ ਇਨ੍ਹਾਂ ਰੇਹੜੀਆਂ ਵਿਚ ਹੀ ਪਾਇਆ ਜਾਵੇ।
           ਇਸ ਮੌਕੇ ਸੰਗਰੂਰ ਜਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸਿਆਮ ਕਾਂਸਲ, ਈ.ਓ ਸੰਜੇ ਬਾਂਸਲ, ਨਗਰ ਕੌਂਸਲਰ ਮਨਜੀਤ ਸਿੰਘ ਕਾਕਾ, ਕਾਂਤਾ ਪੱਪਾ, ਸੁਖਵਿੰਦਰ ਕੌਰ ਢਿੱਲੋਂ, ਬਿਕਰਮ ਸਿੰਘ, ਹਾਕਮ ਸਿੰਘ, ਅੰਮ੍ਰਿਤ ਕੌਰ, ਰਿਸ਼ੀ ਪਾਲ, ਪੱਪੀ ਸਿੰਘ, ਅਵਤਾਰ ਸਿੰਘ, ਪ੍ਰਵੀਨ ਕੁਮਾਰ, ਅਨਿਲ ਕੁਮਾਰ ਆਦਿ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply