ਸੰਦੌੜ, 7 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਲਗਾਤਾਰ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ‘ਤੇ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਕੋਈ
ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ।ਦੇਸ਼ ਦੇ ਕਈ ਸ਼ਹਿਰਾਂ ‘ਚ ਪਿਆਜ਼ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਟੱਪ ਗਈ ਹੈ।ਜਿਸ ਕਾਰਨ ਗ਼ਰੀਬ ਤੇ ਦਰਮਿਆਨੇ ਵਰਗ ਲਈ ਸਬਜ਼ੀ ਖਾਣਾ ਵੀ ਔਖਾ ਹੋ ਗਿਆ ਹੈ।
ਥੋਕ ਕਾਰੋਬਾਰੀਆਂ ਮੁਤਾਬਿਕ ਜਿਹੜੇ ਵਪਾਰੀ ਪਹਿਲਾਂ ਪੰਜ ਬੋਰੀਆਂ ਪਿਆਜ਼ ਲੈ ਜਾਂਦੇ ਸਨ, ਹੁਣ ਉਹ ਸਿਰਫ਼ ਇੱਕ ਬੋਰੀ ਖ਼ਰੀਦ ਰਹੇ ਹਨ।ਇਸੇ ਤਰਾਂ ਆਮ ਲੋਕ ਪਹਿਲਾਂ ਪੰਜ ਕਿਲੋ ਪਿਆਜ਼ ਖ਼ਰੀਦਦੇ ਸਨ, ਪਰ ਹੁਣ ਉਹ ਸਿਰਫ਼ ਇੱਕ ਕਿਲੋਗ੍ਰਾਮ ਹੀ ਖ਼ਰੀਦ ਰਹੇ ਹਨ।ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਫ਼ਿਕਰਮੰਦ ਲੋਕਾਂ ਖਾਸਕਰ ਔਰਤਾਂ ਨੇ ਸਰਕਾਰ ਨੂੰ ਇਸ ਮਾਮਲੇ ‘ਚ ਤੁਰੰਤ ਦਖ਼ਲ ਦੇਣ ਲਈ ਕਿਹਾ ਹੈ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media