Sunday, March 8, 2026

ਉਦਯੋਗਿਕ ਵਿਕਾਸ ਲਈ ਪੰਜਾਬ ਨੇ ਨਵੀਂ ਤਕਨਾਲੋਜੀ `ਇੰਡਸਟਰੀ 4.0` ਅਪਣਾਈ

ਪ੍ਰ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019

ਐਸ.ਏ.ਐਸ ਨਗਰ (ਮੁਹਾਲੀ), 8 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਲੋਂ ਸੂਬੇ ਵਿਚ ਉਦਯੋਗਾਂ ਦੇ ਵਿਕਾਸ ਹਿਤ ਨਵੇਂ ਮੌਕੇ ਤਲਾਸ਼ਣ ਲਈ ਇਕ ਨਵੀਂ

ACD Systems Digital Imaging
ACD Systems Digital Imaging

ਉਦਯੋਗਿਕ ਤਕਨਾਲੋਜੀ `ਇੰਡਸਟਰੀ 4.0` ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਰਾਹੀਂ ਸੂਬੇ ਨੇ ਉਦਯੋਗਿਕ ਕ੍ਰਾਂਤੀ ਦਾ ਹਿੱਸਾ ਬਣ ਕੇ ਤਕਨੀਕੀ ਨਿਵੇਸ਼ ਲਈ ਨਵੇਂ ਰਾਹ ਖੋਹਲ ਦਿੱਤੇ ਹਨ।
             `ਪੰਜਾਬ: ਚੇਂਜਿੰਗ ਗੇਅਰ ਫਾਰ ਉਦਯੋਗ 4.0` ਦੇ ਵਿਸ਼ੇ `ਤੇ ਕੇਂਦਰਿਤ `ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ) 2019 ਦੇ ਸੈਸ਼ਨ ਇੰਡਸਟਰੀ 4.0 ਲਈ ਪਿੜ ਬੰਨਦਿਆਂ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ, ਆਰ.ਕੇ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਤਹਿਤ ਤਕਨਾਲੋਜੀ ‘ਚ ਨਿਵੇਸ਼ ਅਤੇ ਵਿਕਾਸ ਦੀ ਸਹੂਲਤ ਪ੍ਰਦਾਨ ਕਰ ਰਹੀ ਤਾਂ ਜੋ ਸੂਬੇ ਨੂੰ ਉਦਯੋਗਿਕ ਕ੍ਰਾਂਤੀ ਦੀ ਗਤੀਸ਼ੀਲਤਾ ਦਾ ਹਾਣੀ ਬਣਾਇਆ ਜਾ ਸਕੇ।
            ਸੈਸ਼ਨ ਦੌਰਾਨ ਪੈਨਲ ਦੇ ਮੈਂਬਰਾਂ ਵਿੱਚ ਪੀ.ਟੀ.ਸੀ ਤੇ ਆਈ.ਓ.ਟੀ/ਏ.ਆਈ ਬਿਜ਼ਨਸ ਦੇ ਇੰਡੀਆ ਹੈਡ ਰਾਜ ਕਿਰਨ, ਆਈ.ਐਸ.ਬੀ ਮੁਹਾਲੀ ਦੇ ਸੀਨੀਅਰ ਐਸੋਸੀਏਟ ਡੀਨ ਚੰਦਨ ਚੌਧਰੀ, ਡਾਇਰੈਕਟਰ ਆਟੋਮੇਸ਼ਨ ਇੰਡਸਟਰੀ ਐਸੋਸੀਏਸ਼ਨ ਅਨੂਪ ਵਾਧਵਾ, ਵੀਪੀ-ਈਕੋ ਸਟਰਕਸਰ ਐਂਡ ਡਿਜੀਟਲ ਅਤੇ ਸਨਾਈਡਰ ਇਲੈਕਟ੍ਰਿਕ ਦੇ ਪੰਕਜ ਗੋਇਲ ਸ਼ਾਮਲ ਸਨ।ਪੈਨਲ ਦੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਤਕਨਾਲੋਜੀਆਂ ਬਾਰੇ ਗੱਲ ਕੀਤੀ ਜਿਨਾਂ ਦੀ ਵਰਤੋਂ ਉਦਯੋਗ ਦੁਆਰਾ ਉਤਪਾਦਨ/ ਕੁਆਲਟੀ ਦੇ ਵਾਧੇ ਆਦਿ ਲਈ ਕੀਤੀ ਜਾ ਸਕਦੀ ਹੈ।
             ਐਮ.ਐਸ.ਐਮ.ਈਜ਼ `ਤੇ ਧਿਆਨ ਕੇਂਦਰਿਤ ਕਰਦਿਆਂ ਪੈਨਲਿਸਟਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਪੰਜਾਬ ਸੂਬੇ ਦੀ ਆਰਥਿਕਤਾ ਦੇ ਵਿਕਾਸ ਵਿੱਚ ਲਗਭਗ 2 ਲੱਖ ਐਮ.ਐਸ.ਐਮ.ਈਜ਼ ਅਤੇ ਲਗਭਗ 500 ਵੱਡੀਆਂ ਅਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਦਾ ਯੋਗਦਾਨ ਪਾਇਆ ਗਿਆ ਹੈ।ਉਨਾਂ ਕਿਹਾ ਕਿ ਮਜ਼ਬੂਤ ਟੈਕਸਟਾਈਲ, ਫੂਡ ਪ੍ਰੋਸੈਸਿੰਗ ਅਤੇ ਲਾਈਟ ਇੰਜੀਨੀਅਰਿੰਗ ਸੈਕਟਰਾਂ ਦੀ ਮੌਜੂਦਗੀ ਉਦਯੋਗਿਕ ਦ੍ਰਿਸ਼ ਨੂੰ ਇਕ ਜੀਵਿਤ ਪਲੇਟਫਾਰਮ ਬਣਾਉਂਦੀ ਹੈ।
ਇੰਡਸਟਰੀ 4.0 ਦੀ ਧਾਰਨਾ ਉਨਤ ਤਕਨਾਲੋਜੀਆਂ ਅਤੇ ਸਰੀਰਕ ਉਤਪਾਦਨ ਤੱਤਾਂ ਦੇ ਏਕੀਕਰਣ ਦੁਆਰਾ ਨਿਰਮਾਣ ਪ੍ਰਕਿਰਿਆ ਦੇ ਆਧੂਨਿਕੀਕਰਨ `ਤੇ ਕੇਂਦਰਿਤ ਹੈ।ਇਹ ਸੰਚਾਰ, ਆਈ.ਟੀ., ਡਾਟਾ, ਭੌਤਿਕ ਤੱਤ ਆਦਿ ਦੀ ਇੱਕੋ ਸਮੇਂ ਵਰਤੋਂ ਦੁਆਰਾ ਇੱਕ ਪੂਰੀ ਡਿਜ਼ੀਟਲ ਚੇਨ ਵੈਲਿੳੂ ਤਿਆਰ ਕਰਦਾ ਹੈ।
         ਸਵਰਾਜ ਟਰੈਕਟਰ ਦੇ ਸੀ.ਈ.ਓ ਹਰੀਸ਼ ਚਵਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਦਯੋਗ ਦੇ ਵਾਧੇ ਲਈ ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਕਰਕੇ ਸੁਖਾਲੇ ਵਪਾਰ ਲਈ ਐਮ.ਐਸ.ਐਮ.ਈਜ਼ ਅਤੇ ਸੂਬਾ ਸਰਕਾਰ ਵਲੋਂ ਕੀਤੇ ਉਪਰਾਲਿਆਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
            ਕੇ.ਪੀ.ਐਮ.ਜੀ ਦੇ ਭਾਈਵਾਲ ਸੁਸ਼ਾਂਤ ਰਾਬਰਾ ਨੇ 80 ਦੇ ਕਰੀਬ ਪ੍ਰਮੁੱਖ ਵਿਅਕਤੀਆਂ ਦੀ ਸਰਗਰਮ ਭਾਈਵਾਲੀ ਨਾਲ ਸੈਸ਼ਨ ਦਾ ਸੰਚਾਲਕ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਇਨਾਂ 80 ਵਿਅਕਤੀਆਂ ਵਿੱਚ ਐਮ.ਐਸ.ਐਮ.ਈਜ਼, ਆਈ.ਆਈ.ਟੀ, ਰੋਪੜ, ਥਾਪਰ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰਮੁੱਖ ਵਿਅਕਤੀ ਅਤੇ ਉਦਯੋਗ 4.0 ਖੇਤਰ ਦੇ ਮਾਹਿਰ ਸ਼ਾਮਲ ਸਨ।ਅੰਤ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਕਰੁਨੇਸ਼ ਗਰਗ ਨੇ ਸੈਸ਼ਨ ਦੌਰਾਨ ਹਾਜ਼ਰ ਪੈਨਲਿਸਟਾਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
              ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਵਿਨੀ ਮਹਾਜਨ, ਏ.ਸੀ.ਐਸ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ ਦੇ ਸੀ.ਈ.ਓ ਰਜਤ ਅਗਰਵਾਲ, ਏ.ਐਮ.ਡੀ ਵਿਨੀਤ ਕੁਮਾਰ, ਉਦਯੋਗ ਅਤੇ ਵਣਜ ਦੇ ਡਿਪਟੀ ਡਾਇਰੈਕਟਰ ਵਿਸ਼ਵ ਬੰਧੂ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply