Monday, August 24, 2026

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਨੇ ਝੰਡਾ ਦਿਵਸ ਮਨਾਇਆ

ਲੌਂਗੋਵਾਲ, 8 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਦੀ PPNJ0812201909ਯੋਗ ਰਹਿਨੁਮਾਈ ਵਿਚ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਨੂੰ ਸਿੱਜਦਾ ਕਰਨ ਹਿੱਤ ਝੰਡਾ ਦਿਵਸ ਮਨਾਇਆ ਗਿਆ।ਮੈਡਮ ਹਰਦੀਪ ਕੌਰ ਦੀ ਅਗਵਾਈ ‘ਚ ਤਿਆਰੀ ਕੀਤੀ ਦਸਵੀਂ ਏ ਸ਼੍ਰੇਣੀ ਦੀ ਵਿਦਿਆਰਥਣ ਰਮਨਦੀਪ ਕੌਰ ਨੇ “ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ” ਕਵਿਤਾ ਗਾਈ।ਲੈਕ. ਸੀਮਾ ਰਾਣੀ ਨੇ ਦੇਸ਼ ਪਿਆਰ ਦਾ ਗੀਤ ਤਰੰਨਮ ‘ਚ ਗਾ ਕੇ ਇਕ ਵਾਰੀ ਤਾਂ ਸਮਾਂ ਬੰਨ੍ਹ ਦਿੱਤਾ। ਮਾਸਟਰ ਪਰਮਜੀਤ ਸਿੰਘ ਨੇ ਕਿਹਾ ਕਿ ਸਹੀ ਅਰਥਾਂ ‘ਚ ਝੰਡਾ ਦਿਵਸ ਤਦ ਹੀ ਮਨਾਇਆ ਜਾ ਸਕਦਾ ਹੈ।ਜੇਕਰ ਅਸੀਂ ਸਾਰੇ ਦੇਸ਼ ਵਾਸੀ ਆਪਣੇ ਦੇਸ਼ ਦੇ ਬਹਾਦਰ ਜਵਾਨਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਕਰਦੇ ਹਾਂ।
            ਸੰਸਥਾ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ 7 ਦਸੰਬਰ ਦਾ ਦਿਨ ਦੇਸ਼ ਦੇ ਉਨ੍ਹਾਂ ਵੀਰ ਜਵਾਨਾਂ ਦੇ ਨਾਂ `ਤੇ ਰਾਖਵਾਂ ਕੀਤਾ ਗਿਆ ਹੈ, ਜਿਨ੍ਹਾਂ ਨੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਦੀ ਰਾਖ਼ੀ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ ਹੈ।ਅਸੀਂ ਸਾਰੇ ਭਾਰਤ ਵਾਸੀ ਇਸੇ ਕਰਕੇ ਆਪਣੇ ਘਰਾਂ ਵਿੱਚ ਸੁੱਖ, ਸ਼ਾਂਤੀ ਅਤੇ ਚੈਨ ਦੀ ਨੀਂਦ ਸੌਂਦੇ ਹਾਂ, ਕਿਉਂਕਿ ਸਾਡੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੇ ਜਵਾਨ ਆਪਣੇ ਸੁੱਖ, ਪਰਿਵਾਰ ਅਤੇ ਖ਼ੁਸ਼ੀਆਂ ਦਾ ਤਿਆਗ ਕਰਕੇ 40 ਡਿਗਰੀ ਮਨਫ਼ੀ ਟੈਂਪਰੇਚਰ ਵਿੱਚ ਦਿਨ ਰਾਤ ਜਾਗ ਕੇ ਪਹਿਰਾ ਦਿੰਦੇ ਹਨ।ਸਾਡਾ ਸਾਰੇ ਦੇਸ਼ ਵਾਸੀਆਂ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਵੀਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਬਿਹਤਰੀ ਲਈ ਹਰ ਤਿਆਗ ਕਰਨ ਲਈ ਹਮੇਸ਼ਾ ਤੱਤਪਰ ਰਹੀਏ। ਅੰਤ ਵਿੱਚ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਰਾਸ਼ਟਰੀ ਗਾਣ ਗਾਇਆ।
          ਇਸ ਮੌਕੇ ਲੈਕ. ਅਨੀਤਾ ਰਾਣੀ, ਮੈਡਮ ਗੰਗਾ ਦੇਵੀ, ਮਾਸਟਰ ਵਿਕਰਮਜੀਤ ਸਿੰਘ, ਜਗਤਾਰ ਸਿੰਘ, ਅਸ਼ੋਕ ਕੁਮਾਰ, ਮਨਜੀਤ ਸੈਣੀ, ਨਵਦੀਪ ਸਿੰਘ ਆਦਿ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply