ਲੌਂਗੋਵਾਲ, 9 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਇੰਡਸਟਰੀ ਚੈਂਬਰ ਵਿਖੇ ਰੋਟਰੀ ਕਲੱਬ ਰੋਇਲ ਸੰਗਰੂਰ ਅਤੇ ਬਲਾਕ ਸੰਗਰੂਰ
ਇੰਡਸਟਰੀ ਚੈਂਬਰ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਘਣਸ਼ਾਮ ਕਾਂਸਲ ਜਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਅਤੇ ਚੇਅਰਮੈਨ ਰਾਜੀਵ ਜੈਨ ਪੁੱਜੇ।ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਟੀਮ ਵਲੋਂ ਇਹ ਖ਼ੂਨਦਾਨ ਕੈਂਪ ਲਗਾਇਆ ਗਿਆ।ਉਨ੍ਹਾਂ ਵਲੋਂ 26 ਦੇ ਕਰੀਬ ਯੂਨਿਟ ਇਕੱਠਾ ਕੀਤਾ ਗਿਆ।
ਪ੍ਰਧਾਨ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ ਸਿਰ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਦੇ ਰਹਿੰਦੇ ਹਨ ਅਤੇ ਅਤੇ ਇਸ ਕੈਂਪ ‘ਚ ਉਨ੍ਹਾਂ ਦੇ ਮੈਂਬਰਾਂ ਨੇ ਕਾਫੀ ਸਹਿਯੋਗ ਦਿੱਤਾ ਅਤੇ ਆਉਣ ਵਾਲੇ ਸਮੇਂ ‘ਚ ਹੋਰ ਵੀ ਕਈ ਸਮਾਜ ਸੇਵੀ ਕੰਮ ਕੀਤੇ ਜਾਣਗੇ ਅਤੇ ਡੇਂਗੂ ਦੀ ਬਿਮਾਰੀ ਦੇ ਚਲਦੇ ਹਸਪਤਾਲਾਂ ਦੇ ਵਿੱਚ ਖੂਨ ਦੀ ਕਾਫੀ ਕਮੀ ਹੈ।ਜਿਸ ਨੂੰ ਲੈ ਕੇ ਇਹ ਖੂਨਦਾਨ ਕੈਂਪ ਵਿਸ਼ੇਸ਼ ਤੌਰ ‘ਤੇ ਲਗਾਇਆ ਗਿਆ।
ਇਸ ਮੌਕੇ ਬਲਵਿੰਦਰ ਜਿੰਦਲ, ਪਿਊਸ਼ ਬਾਂਸਲ, ਜਸਪਾਲ ਛਾਬੜਾ, ਬੀ.ਪੀ ਸਿੰਘ, ਰਕੇਸ਼ ਗਰਗ, ਅਸ਼ਵਨੀ ਗੁਪਤਾ, ਵੇਦ ਗੁਪਤਾ ਆਦਿ ਮੌਜੂਦ ਸਨ ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media