ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਅਕੇਡੀਆ ਵਰਲਡ ਸਕੂਲ ਵਿਖੇ ਕੰਪਿਊਟਰ ਪ੍ਰਤੀਯੋਗਿਤਾ ਕਰਵਾਈ ਜਿਸ ਵਿੱਚ
5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸਾਰੇ ਵਿਦਿਆਰਥੀਆਂ ਨੂੰ ਪੀ.ਪੀ.ਟੀ ਪ੍ਰਤੀਯੋਗਿਤਾ ਲਈ ਵੱਖ-ਵੱਖ 8 ਵਿਸ਼ੇ ਦਿੱਤੇ ਗਏ।ਵਿਦਿਆਰਥੀਆਂ ਨੇ ਆਪਣੀ ਯੋਗਤਾ ਅਨੁਸਾਰ ਕੰਪਿਊਟਰ ਤੇ ਪੀ.ਪੀ.ਟੀ ਦੀਆਂ ਸਲਾਈਡਾਂ ਤਿਆਰ ਕੀਤੀਆਂ ਅਤੇ ਉਨ੍ਹਾਂ ਦੀ ਬਹੁਤ ਚੰਗੇ ਢੰਗ ਨਾਲ ਵਿਆਖਿਆ ਕੀਤੀ।ਨਤੀਜੇ ਦਾ ਐਲਾਨ ਬੱਚਿਆਂ ਦੇ ਆਤਮ ਵਿਸ਼ਵਾਸ਼, ਪ੍ਰਸਤੁਤੀਕਰਨ ਅਤੇ ਪੇਸ਼ਕਾਰੀ ਦੇ ਢੰਗ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ।ਮੁਕਾਬਲੇ ਵਿੱਚ ਪਹਿਲਾਂ ਸਥਾਨ 8ਵੀਂ ਜਮਾਤ ਦੇ ਵਿਦਿਆਰਥੀਆਂ ਨਵਦੀਪ, ਨਰਿੰਦਰ, ਪਰਮਜੋਤ, ਵਰਿੰਦਰ ਸਿੰਘ, ਹਰਨੂਰ ਕੌਰ ਨੇ (ਵਿਸ਼ਾ: ਚੰਦਰਯਾਨ -2), ਦੂਜਾ ਸਥਾਨ 6ਵੀਂ ਜਮਾਤ ਦੇ ਭਵਿਆ ਸਿੰਗਲਾ, ਅੰਸ਼ੀਕਾ, ਸ਼ਗੁਨਪ੍ਰੀਤ ਕੌਰ, ਅਰਮਾਨਦੀਪ, ਨਵਦੀਪ, ਮਨਜੋਸ਼, ਸੁਖਮਨਜੀਤ ਸਿੰਘ, ਸ਼ਿਵਓਮ ਨੇ (ਵਿਸ਼ਾ: ਪ੍ਰਦੂਸ਼ਣ) ਤੀਜਾ ਸਥਾਨ 7ਵੀਂ ਜਮਾਤ ਦੇ ਨਵਨੀਤ ਕੌਰ, ਕਾਇਆ, ਸਾਰੰਗਪ੍ਰੀਤ ਸਿੰਘ, ਸਤਵੀਰ, ਗੁਰਦਿੱਤ,ਅਵਤਾਰ, ਮਨੀ ਨੇ (ਵਿਸ਼ਾ: ਸਾਈਬਰ ਖਤਰੇ ਅਤੇ ਸੁਰੱਖਿਆ) ਇਸ ਤੋਂ ਬਿਨਾ ਵਿਸ਼ਵਾਸ ਸਪੀਕਰ ਇਨਾਮ: ਅਨਮੋਲਪ੍ਰੀਤ ਕੌਰ, ਹਸ਼ਮੀਤ ਸਿੰਘ (5ਵੀਂ) ਅੰਸ਼ੀਕਾ (6ਵੀਂ) ਕਰਮਨਜੋਤ ਕੌਰ, ਗੁਰਦਿੱਤ ਸਿੰਘ (7ਵੀਂ) ਅਰੁਨਜੋਤ ਕੌਰ, ਨਵਦੀਪ ਸਿੰਘ, ਹਰਨੂਰ ਕੌਰ (8ਵੀਂ) ਨੂੰ ਦਿੱਤੇ ਗਏ।ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਵਿੱਚ ਕੰਪਿਊਟਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕੰਪਿਊਟਰ ਅਧਿਆਪਕਾਂ ਸਵਾਤੀ ਕਾਲੜਾ ਨੂੰ ਪ੍ਰਸ਼ੰਸਾ ਦੀ ਪਾਤਰ ਦੱਸਿਆ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media