Sunday, August 16, 2026

ਮਹਾਤਮਾ ਹੰਸਰਾਜ ਦੀ ਬਰਸੀ `ਤੇ ਵਿਸ਼ੇਸ਼ ਚਿੱਤਰ ਪ੍ਰਦਰਸ਼ਨੀ ਦਾ ਆਯੋਜਨ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ `ਚ ਫਾਈਨ ਆਰਟਸ ਵਿਭਾਗ ਦੁਆਰਾ PPNJ1212201911ਮਹਾਤਮਾ ਹੰਸਰਾਜ ਦੀ ਬਰਸੀ `ਤੇ ਵਿਸ਼ੇਸ਼ ਚਿਤਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕੁੱਲ 15 ਵਿਦਿਆਰਥਣਾਂ ਵਲੋਂ ਮਹਾਤਮਾ ਹੰਸਰਾਜ ਦੇ ਜੀਵਨ ਦੀਆਂ ਝਾਕੀਆਂ ਨੂੰ ਆਪਣੀ ਕਲਾ ਦੇ ਮਾਧਿਅਮ ਨਾਲ ਵੱਖ-ਵੱਖ ਰੰਗਾਂ `ਚ ਚਿਤਰਿਤ ਕੀਤਾ ਗਿਆ।ਚਿਤਰਕਾਰੀ ਮੁਕਾਬਲੇ ‘ਚ ਸੁਮਨ ਕੁਮਾਰੀ (ਬੀ.ਐਫ.ਏ ਸਮੈਸਟਰ ਸੱਤਵਾਂ) ਨੇ ਪਹਿਲਾ, ਵਸਿਕਾ ਖੰਨਾ (ਬੀ.ਐਫ.ਏ ਸਮੈਸਟਰ ਪੰਜਵਾਂ) ਨੇ ਦੂਜਾ, ਬੇਨਜ਼ੀਰ ਖ਼ਾਨ (ਬਾਰ੍ਹਵੀਂ) ਅਤੇ ਜਸਰੂਪ ਕੌਰ (ਬੀ.ਐਫ.ਏ. ਸਮੈਸਟਰ ਸੱਤਵਾਂ) ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਲਖਵਿੰਦਰ ਕੌਰ (ਬੀ.ਐਫ.ਏ ਸਮੈਸਟਰ ਸੱਤਵਾਂ) ਨੇ ਹੌਂਸਲਾ ਵਧਾਊ ਇਨਾਮ ਮਿਲਿਆ।
            ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਦੀਆਂ ਪ੍ਰਦਰਸ਼ਿਤ ਕੀਤੀਆਂ ਕਲਾਕ੍ਰਿਤੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਮਹਾਤਮਾ ਹੰਸਰਾਜ ਵਰਗੇ ਮਹਾਨ ਪੁਰਖ ਦੇ ਜੀਵਨ ਤੋਂ ਤਿਆਗ, ਸੰਜ਼ਮ ਅਤੇ ਦ੍ਰਿੜ੍ਹ ਨਿਸ਼ਚਾ ਵਰਗੇ ਗੁਣਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ `ਚ ਉਨਤੀ ਦੀ ਰਾਹ `ਤੇ ਚੱਲਣਾ ਚਾਹੀਦਾ ਹੈ।ਡਾ. ਵਾਲੀਆ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ।
             ਇਸ ਮੌਕੇ ਆਰਿਆ ਯੁਵਤੀ ਸਭਾ ਦੇ ਮੈਂਬਰ ਪ੍ਰੋ. ਨੀਤੂ ਬਾਲਾ, ਪ੍ਰੋ. ਸਪਨਾ, ਡਾ. ਸ਼ਵੇਤਾ ਮੋਹਨ, ਡਾ. ਸ਼ਿਫਾਲੀ ਜੌਹਰ, ਮੁਖੀ, ਫਾਈਨ ਆਰਟਸ ਵਿਭਾਗ ਅਤੇ ਡਾ. ਗੌਰੀ ਚਾਵਲਾ ਵੀ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply