Saturday, July 25, 2026

ਪੋਸ਼ਣ ਅਭਿਆਨ ਤਹਿਤ ਵਰਕਸ਼ਾਪ ਦਾ ਆਯੋਜਨ

ਔਰਤਾਂ ਤੇ ਬੱਚਿਆਂ ‘ਚ ਪੋਸ਼ਣ ਦੀ ਮਹਤਤਾ ਬਾਰੇ ਦੱਸਿਆ

ਭੀਖੀ, 12 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਦੀ ਰਹਿਨੁਮਾਈ ਹੇਠ ਪੋਸ਼ਣ ਅਭਿਆਨ ਤਹਿਤ ਔਰਤਾਂ ਤੇ ਬੱਚਿਆਂ ਵਿਚ ਪੋਸ਼ਣ ਅਤੇ ਸਿਹਤ ਸਬੰਧੀ ਜਾਗਰੂਕ ਕਰਨ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿਚ ਭਾਗ ਲੈਣ ਵਾਲਿਆਂ ਨੂੰ ਪੋਸ਼ਣ ਅਭਿਆਨ ਦੇ ਚਾਰ ਭਾਗਾਂ ਬਾਰੇ ਦੱਸਿਆ ਗਿਆ ਭਾਗ ਲੈਣ ਵਾਲਿਆਂ ਸਮੇਤ ਜ਼ਿਲ੍ਹਾ ਸਰੋਤ ਸਮੂਹ ਪੋਸ਼ਣ ਅਭਿਆਨ ਸਬੰਧੀ ਜਾਗਰੂਕਤਾ ਫੈਲਾਉਣਗੇ।ਭਾਗ ਲੈਣ ਵਾਲਿਆਂ ਵਲੋਂ ਇਸ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿੰਨ੍ਹਾਂ ਦਾ ਮੌਕੇ ਤੇ ਹੀ ਹੱਲ ਦੱਸਿਆ ਗਿਆ।
                 ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਪੋਸ਼ਣ ਅਭਿਆਨ ਨੋਡਲ ਅਫ਼ਸਰ ਡਾ. ਬਲਜੀਤ ਸਿੰਘ, ਸਿਹਤ ਵਿਭਾਗ ਤੋਂ ਵਕਤਾ ਭੋਲਾ ਸਿੰਘ ਵਿਰਕ, ਸਵਸਥ ਭਾਰਤ ਪ੍ਰੇਰਕ ਅਦਿਤਿਆ ਮਦਾਨ, ਸੀ.ਡੀ.ਪੀ.ਓ, ਆਂਗਣਵਾੜੀ ਸੁਪਰਵਾਇਜ਼ਰ ਮੌਜੂਦ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply