ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦਾ 15ਵਾਂ ਜੀਅ ਦਇਆ ਪ੍ਰਵਾਨ ਸਮਾਗਮ ਅਤੇ
550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਸਤਵੀਂ ਲਹਿਰ ਦਾ 7ਵਾਂ ਅਰਦਾਸ ਸਮਾਗਮ ਨੂੰ ਸਮਰਪਿਤ ਗੁਰਬਾਣੀ ਕੰਠ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਤਕਰੀਬਨ 4200 ਦੇ ਕਰੀਬ ਬੱਚਿਆਂ ਨੇ ਭਾਗ ਲੈ ਕੇ ਜੁਬਾਨੀ ਪਾਠ ਸੁਣਾ ਕੇ ਇਨਾਮ ਪ੍ਰਾਪਤ ਕੀਤੇ।ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਇੱਕ ਸਾਲ ਤੋਂ ਲੈ ਕੇ ਵੀਹ ਸਾਲ ਤੱਕ ਦੇ ਬੱਚਿਆਂ ਦਾ ਗੁਰਬਾਣੀ ਕੰਠ ਸਮਾਗਮ ਦੌਰਾਨ ਬੱਚਿਆਂ ਨੇ ਜੁਬਾਨੀ ਗੁਰਬਾਣੀ ਸੁਣਾ ਕੇ ਹਰ ਬੱਚੇ ਨੇ ਇਨਾਮ ਪ੍ਰਾਪਤ ਕੀਤੇ।
ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ 13 ਦਸੰਬਰ ਨੂੰ 21 ਵੱਡੇ ਇਨਾਮ ਜਿੰਨਾਂ ਵਿੱਚ 5 ਗੋਲਡ ਮੈਡਲ, ਇੱਕ ਐਕਟਿਵਾ, 5 ਐਲ.ਈ.ਡੀ, 5 ਹਰਮੋਨੀਅਮ ਅਤੇ 5 ਸਾਈਕਲ ਜੋ ਕਿ ਸੰਗਤਾਂ ਦੀ ਹਜੂਰੀ ਵਿੱਚ ਕੱਢੇ ਜਾਣਗੇ।ਜਿਸ ਬੱਚੇ ਦੀ ਪਰਚੀ ਨਿਕਲੇਗੀ, ਉਸ ਨੂੰ ਇਹ ਇਨਾਮ ਦਿੱਤੇ ਜਾਣਗੇ।ਇਹ ਇਨਾਮ ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਹੋਰ ਉਤਸ਼ਾਹ ਵਧਾਉ ਲਈ ਦਿੱਤੇ ਜਾ ਰਹੇ ਹਨ।ਉਨਾਂ ਦੱਸਿਆ ਕਿ 14 ਦਸੰਬਰ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਸ਼ਾਮ 6.00 ਵਜੇ ਤੋਂ ਦੇਰ ਰਾਤ ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ।ਜਿਸ ਵਿੱਚ ਸੰਤ ਮਹਾਂਪੁਰਸ਼, ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਕੀਰਤਨੀਏ ਜੱਥੇ ਕਥਾ ਕੀਰਤਨ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ ਅਤੇ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕੀਤੇ ਜਪ-ਤਪ ਦੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਹੋਵਗੀ।ਇਸ ਤੋਂ ਇਲਾਵਾ ਤਿੰਨ ਦਿਨ ਦੁਪਿਹਰ 2.00 ਵਜੇ ਤੋਂ ਸ਼ਾਮ 6.00 ਵਜੇ ਤੱਕ ਜਪ-ਤਪ ਸਮਾਗਮ ਅਤੇ ਕਥਾ ਕੀਰਤਨ ਦੇ ਦੀਵਾਨ ਵੀ ਸਜਾਏ ਜਾਣਗੇ।ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media