Monday, April 6, 2026

ਯੂਨੀਵਰਸਿਟੀ ਵਿਖੇ ਇੰਟਰਨਸ਼ਿਪ ਪ੍ਰੋਗਰਾਮ ਬਾਰੇ ਦੋ ਹਫਤਿਆਂ ਦੀ ਵਰਕਸ਼ਾਪ ਸਮਾਪਤ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਉਚੇਰੀ ਸਿਖਿਆ ਵਿਭਾਗ PPNJ1212201916ਦੇ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਸਿਖਿਆ ਮਿਸ਼ਨ ਅਧੀਨ ਸਿਖਿਆ ਵਿਭਾਗ ਦੇ ਪ੍ਰੀਸਰਵਿਸ ਟੀਚਰ ਐਜੂਕੇਸ਼ਨ ਕੇਂਦਰ ਵੱਲੋਂ ਟੀਚਰ ਐਜੂਕੇਸ਼ਨ ਕੋਰਸਾਂ ਲਈ ਢਾਂਚਾਗਤ ਇੰਟਰਨਸ਼ਿਪ ਪ੍ਰਬੰਧ ਹਿਤ ਪ੍ਰਭਾਵਸ਼ਾਲੀ ਇੰਟਰਨਸ਼ਿਪ ਪ੍ਰੋਗਰਾਮ ਲਈ ਵਿਕਾਸ ਮੋਡਿਊਲ ਵਿਸ਼ੇ ਉਪਰ ਦੋ ਹਫਤਿਆਂ ਦੀ ਵਰਕਸ਼ਾਪ ਇਥੇ ਯੂਨੀਵਰਸਿਟੀ ਵਿਖੇ ਸੰਪੰਨ ਹੋ ਗਈ।ਭਾਰਤ ਦੇ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ 35 ਅਧਿਆਪਕਾਂ ਨੇ ਭਾਗ ਲਿਆ।
             ਪ੍ਰੋਫੈਸਰ ਇੰਚਾਰਜ ਵਿਤ ਤੇ ਵਿਕਾਸ, ਪ੍ਰੋ. ਬਲਵਿੰਦਰ ਸਿੰਘ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਵਿਦਿਆਰਥੀ ਦੀ ਸਖਸ਼ੀਅਤ ਦੀ ਘਾੜਤ ਵਿਚ ਇੱਕ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਸਿਖਿਆ ਢਾਂਚੇ ਦਾ ਇਹ ਮਹੱਤਵਪੂਰਨ ਕਾਰਜ ਬਣ ਜਾਂਦਾ ਹੈ ਸਮੇਂ-ਸਮੇਂ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਕਰਨ।ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਪਰ ਅਧਿਆਪਕ ਸਾਡੇ ਸਮਾਜ ਦਾ ਸਰੂਪ ਨਿਰਧਾਰਨ ਕਰਨ ਸਹਾਈ ਹੁੰਦੇ ਹਨ।
             ਪ੍ਰੋਜੈਕਟ ਕੋਆਰਡੀਨੇਟਰ, ਪ੍ਰੋ. ਅਮਿਤ ਕੌਟਸ ਨੇ ਮਹਿਮਾਨਾਂ ਅਤੇ ਅਧਿਆਪਕਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪ੍ਰਭਾਵਸ਼ਾਲੀ ਸਿਖਲਾਈ ਪੋ੍ਰਗਰਾਮ ਦੇ ਫਰੇਮਵਰਕ, ਸਿਖਲਾਈ ਸਮਾਨ ਦਾ ਸੈਂਪਲ ਡਿਜ਼ਾਇਨ ਅਤੇ ਮੁਲਾਂਕਣ ਪ੍ਰਬੰਧ ਦੇ ਵਿਕਾਸ ਲਈ ਅਧਿਆਪਕ ਸਿਖਿਆ ਅਦਾਰਿਆਂ ਨੂੰ ਦਰਪੇਸ਼ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਨਾ ਸੀ। ਡਾ. ਦੀਪਾ ਸਿਕੰਦ ਕੌਟਸ ਨੇ ਅਧਿਆਪਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਰਕਸ਼ਾਪ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply