Friday, September 18, 2026

ਸੁਖਵਿੰਦਰ ਲੋਟੇ ਦਾ ਨਾਂ ਵਰਲਡ ਰਿਕਾਰਡ ਇੰਡੀਆ ‘ਚ ਦਰਜ਼

ਧੂਰੀ, 13 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਸੁਖਵਿੰਦਰ ਲੋਟੇ ਜੋ ਕਿ ਕੱਚ ਦੀਆਂ ਬੋਤਲਾਂ ਦੇ ਅੰਦਰ ਕਲਮ ਨਾਲ ਕਵਿਤਾ ਲਿਖਣ PPN1312201907ਦੀ ਵਿਲੱਖਣ ਮੁਹਾਰਤ ਰੱਖਦਾ ਹੈ, ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣਾ ਨਾਂ ਵਰਲਡ ਰਿਕਾਰਡ ਇੰਡੀਆ ਵਿੱਚ ਦਰਜ਼ ਕਰਵਾ ਲਿਆ ਹੈ।ਇਸ ਤੋਂ ਪਹਿਲਾਂ ਵੀ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ਼ ਹੈ।ਲੋਟੇ ਦੇ ਦੱਸਣ ਮੁਤਾਬਿਕ ਬੋਤਲਾਂ ਦੇ ਅੰਦਰ ਕਵਿਤਾ ਤੇ ਗਜ਼ਲ ਆਦਿ ਲਿਖਣ ਦਾ ਸ਼ੌਕ ਉਸ ਨੂੰ 2012 ਵਿੱਚ ਪਿਆ ਸੀ ਅਤੇ ਕਰੜੇ ਅਭਿਆਸ ਦੇ ਚਲਦਿਆਂ ਉਸ ਦੇ ਇਸ ਹੁਨਰ ਵਿੱਚ ਹੌਲੀ-ਹੌਲੀ ਨਿਖਾਰ ਆਉਂਦਾ ਗਿਆ ਅਤੇ ਅੱਜ-ਕੱਲ ਅਨੇਕਾਂ ਸਾਹਿੱਤਕ ਸਮਾਗਮਾਂ ਤੇ ਵੱਡੇ-ਵੱਡੇ ਮੇਲਿਆਂ ਵਿੱਚ ਪ੍ਰਦਰਸ਼ਨੀਆਂ ਲਗਾ ਕੇ ਉਹ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰ ਚੁੱਕਾ ਹੈ।
      ਇਸ ਤੋਂ ਇਲਾਵਾ ਲੋਟੇ ਨੂੰ ਗਜ਼ਲਾਂ ਲਿਖਣ ਦਾ ਸ਼ੌਕ ਹੈ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਕਾਰਜਕਾਰੀ ਜਨਰਲ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਸੁਖਵਿੰਦਰ ਲੋਟੇ ਦੀ ਇੱਕ ਪੁਸਤਕ ‘ਗਜ਼ਲਾਂ ਦਾ ਸਿਰਨਾਵਾਂ’ ਵੀ ਛਪ ਚੁੱਕੀ ਹੈ।ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੇ ਲਹਿਰੀ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਅਤੇ ਗੁਰਦਿਆਲ ਨਿਰਮਾਣ ਨੇ ਲੋਟੇ ਦੀ ਇਸ ਪ੍ਰਾਪਤੀ ‘ਤੇ ਉਸ ਨੂੰ ਮੁਬਾਰਕਵਾਦ ਦਿੱਤੀ ਹੈ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply