Monday, March 16, 2026

ਅਮਰਿੰਦਰ ਸਰਕਾਰ ਵਿੱਚ ਹੋਇਆਂ 50 ਹਜਾਰ ਕਰੋੜ ਦਾ ਪੂੰਜੀ ਨਿਵੇਸ਼ – ਸੁੰਦਰ ਸ਼ਾਮ ਅਰੋੜਾ

ਉਦਯੋਗ ਮੰਤਰੀ ਨੇ ਕੀਤਾ 14ਵੇਂ ਪਾਈਟੈਕਸ ਦਾ ਉਦਘਾਟਨ

ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰੁਦਰ ਸ਼ਿਆਮ ਅਰੋੜਾ ਨੇ ਕਿਹਾ ਹੈ ਕਿ ਮੁੱਖ ਮੰਤਰੀ PPN1312201909ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ 50 ਹਜਾਰ 403 ਕਰੋੜ ਦਾ ਨਿਵੇਸ਼ ਹੋਈਆ ਹੈ।ਜਿਸ ਨਾਲ ਕਰੀਬ 1.7 ਲੱਖ ਲੋਕਾਂ ਲਈ ਰੁਜਗਾਰ ਦੇ ਮੌਕੇ ਪੈਦਾ ਹੋਏ ਹਨ।
ਅਰੋੜਾ ਵੀਰਵਾਰ ਨੂੰ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ 14ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਸਨਅਤਕਾਰਾਂ ਅਤੇ ਗੁਆਂਢੀ ਸੂਬਿਆਂ ਤੋਂ ਇੱਥੇ ਪੁਜੇ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।ਉਨਾਂ ਕਿਹਾ ਕਿ ਪੂੁੰਜੀ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਸਨਅਤਕਾਰਾਂ ਨੂੰ ਚੰਗਾ ਮਾਹੌਲ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਕਾਮਯਾਬ ਇਸਵੈਸਟ ਪੰਜਾਬ ਮੀਟ ਦਾ ਆਯੋਜਨ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਸਰਕਾਰ ਨੇ ਸਨਅਤਕਾਰਾਂ ਨੂੰ ਸਾਲਾਂ ਪੁਰਾਣੀ ਮੰਗ ਨੂੰ ਪੁਰਾ ਕਰਦੇ ਹੋਏ ਪੀਐਸਆਈਈਸੀ ਰਾਂਹੀ ਪੰਜਾਬ ਦੇ ਸਨਅਤੀ ਖੇਤਰਾਂ ਵਿੱਚ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਦਾ ਆਯੋਜਨ ਕਰਕੇ ਸਨਅਤਕਾਰਾਂ ਦੀ ਸਾਲਾਂ ਪੁਰਾਣੀ ਮੰਗ ਪੁਰੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਟਾਰਟਅਪ ਸਭਿਆਚਾਰ ਨੂੰ ਉਤਸਾਹਿਤ ਕਰਨ ਲਈ ਸਮਰਪਿਤ ਐਮ.ਐਸ.ਐਮ.ਈ ਮਾਰਕੀਟਿੰਗ ਸੈੱਲ ਅਤੇ 100 ਕਰੋੜ ਰੁਪਏ ਦਾ ਸਟਾਰਟਅੱਪ ਫ਼ੰਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ।ਐਮ.ਐਸ.ਐਮ.ਈ ਸੈਲ ਪੰਜਾਬ ਦੀਆਂ ਸੂਖਮ, ਲਘੂ ਅਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਦੀ ਦੂਜੇ ਸੂਬਿਆਂ ਨਾਲ ਵਪਾਰਕ ਸਾਂਝ ਲਈ ਕੰਮ ਕਰੇਗਾ।ਅਰੋੜਾ ਨੇ ਦੱਸਿਆ ਕਿ ਇਨਕਿਊਬੇਟਰ ਨੂੰ ਉਤਸ਼ਾਹਤ ਕਰਨ ਲਈ ਅਤੇ ਸਟਾਰਟਅੱਪਸ ਲਈ ਸ਼ੁਰੂਆਤੀ ਸਹਿਯੋਗ ਤੇ ਉਸ ਨੂੰ ਅੱਗੇ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਆਈ.ਕੇ.ਜੀ ਪੰਜਾਬ ਤਕਨੀਕੀ ਯੂਨੀਵਰਸਿਟੀ ਦੀ ਭਾਈਵਾਲੀ ਨਾਲ ਇਹ ਫ਼ੰਡ ਸਥਾਪਤ ਕੀਤਾ ਜਾਵੇਗਾ।ਇਸ ਵਿੱਚੋਂ 25 ਫ਼ੀਸਦੀ ਫ਼ੰਡ ਅਨੁਸੂਚਿਤ ਜਾਤੀਆਂ ਅਤੇ ਮਹਿਲਾ ਉਦਮੀਆਂ ਨੂੰ ਸਨਅਤ ਸਥਾਪਤੀ ਲਈ ਉਤਸ਼ਾਹਤ ਕਰਨ ਵਾਸਤੇ ਵਰਤਿਆ ਜਾਵੇਗਾ।
ਇਸ ਤੋਂ ਪਹਿਲਾਂ ਉਦਯੋਗ ਮੰਤਰੀ ਦਾ ਇਥੇ ਪੁੱਜਣ ਤੇ ਸਵਾਗਤ ਕਰਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਡੀ.ਕੇ.ਅਗਰਵਾਲ ਨੇ ਕਿਹਾ ਕਿ ਚੈਂਬਰ ਵਲੋਂ ਉਦਯੋਗਾਂ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਦੇਸ਼ ਦੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੀ ਨੀਤੀਆਂ ਅਨੁਸਾਰ ਚੈਂਬਰ ਵਲੋਂ ਐਮਐਸਐਮਈ ਤੇ ਫੋਕਸ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਾਈਟੈਕਸ ਰਾਂਹੀ ਸਨਅਤੀ ਅਤੇ ਅੰਤਰਰਾਸ਼ਟਰੀ ਕਾਰੋਬਾਰ ਨੂੰ ਪੰਜਾਬ ਵਿੱਚ ਉਤਸਾਹਿਤ ਕੀਤਾ ਜਾ ਰਿਹਾ ਹੈ।
ਪਾਈਟੈਕਸ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅੰਮਿ੍ਰਤਸਰ ਦੇ ਡਿਪਟੀ ਕਮੀਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਪਾਈਟੈਕਸ ਹੁਣ ਪੰਜਾਬ ਦੀ ਪਹਿਚਾਣ ਬਣ ਚੁੱਕਿਆ ਹੈ।ਜਿਸ ਨਾਲ ਅੰਮਿ੍ਰਤਸਰ ਦਾ ਵੀ ਗ੍ਰਾਫ ਵੱਧ ਰਿਹਾ ਹੈ।ਪੀ.ਐਚ.ਡੀ ਚੈਂਬਰ ਆਫ ਕਾਮਰਸ ਦੇ ਉਪਦੇਸ਼ਕ (ਮੈਂਟੋਰ) ਆਰ ਐਸ ਸਚਦੇਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲ ਰਹੇ ਸਹਿਯੋਗ ਦੇ ਅਧਾਰ ਤੇ ਹੀ ਪਾਈਟੈਕਸ ਨੂੰ ਅਗਲੇ ਸਾਲ ਤੋਂ ਅੰਮ੍ਰਿਤਸਰ ਦੇ ਨਾਲ ਨਾਲ ਲੁਧਿਆਣਾ ਵਿੱਚ ਵੀ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿੱਚ ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਲ 2005 ਵਿੱਚ ਸ਼ੁਰੂ ਹੋਏ ਪਾਈਟੈਕਸ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ।ਇਥੇ ਆਉਣ ਵਾਲੇ ਕਾਰੋਬਾਰੀਆਂ ਅਤੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਚੈਂਬਰ ਦੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਮਹਿਤਾ ਦੇ ਨਿਰਦੇਸ਼ਨ ਹੇਠ ਆਯੋਜਿਤ ਇਸ ਪ੍ਰੋ੍ਰਰਾਮ ਵਿੱਚ ਪੰਜਾਬ ਕਮੇਟੀ ਦੇ ਕੋ ਚੇਅਰਮੈਨ ਸਿਮਰਪ੍ਰੀਤ ਸਿੰਘ, ਖੇਤਰੀ ਡਾਇਰੈਕਟਰ ਮਧੂ ਪਿੱਲੇ, ਸਥਾਨਕ ਕੁਆਰਡੀਨੇਟਰ ਜੈਦੀਪ ਸਿੰਘ, ਪਰਮਜੀਤ ਸਿੰਘ ਬਤਰਾ ਸਮੇਤ ਕਈ ਪਤਵੰਤੇ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply