Sunday, March 15, 2026

ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦੇ ਚੇਅਰਮੈਨ ਵਲੋਂ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨਾਲ ਮੀਟਿੰਗ

ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਫਸਲਾਂ ਦੇ ਮੁੱਲ ਲਾਗਤ ਅਨੁਸਾਰ ਤੈਅ ਕਰਨ PPN1312201910ਲਈ ਖੇਤੀਬਾੜੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਨਵੀ ਦਿੱਲੀ ਦੇ ਚੇਅਰਮੈਨ ਪ੍ਰੋ. ਵਿਜੇ ਪਾਲ ਸ਼ਰਮਾ ਵਲੋਂ ਝੀਤਾਂ ਕਲਾਂ, ਮਾਨਾਂਵਾਲਾ ਅਤੇ ਕੁੱਕੜਾਵਾਲਾ ਵਿਖੇ ਪਹੁੰਚ ਕੇ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਜਿਸ ਦੌਰਾਨ ਕਿਸਾਨਾ ਵਲੋਂ ਦੱਸਿਆ ਗਿਆ ਕਿ ਜਿਲਾ ਅੰਮ੍ਰਿਤਸਰ ਵਿਚ 70% ਤੋ 80% ਰਕਬਾ ਬਾਸਮਤੀ ਅਧੀਨ ਹੈ ਅਤੇ ਉਹਨਾਂ ਵਲੋ ਮੰਗ ਕੀਤੀ ਗਈ ਕਿ ਬਾਸਮਤੀ ਦਾ ਸਮਰਥਨ ਮੁੱਲ ਤੈਅ ਕੀਤਾ ਜਾਵੇ ਤਾਂ ਜੋ ਕਿਸਾਨਾ ਨੂੰ ਮੰਡੀ ਵਿੱਚ ਹੁੰਦੀ ਲੱਟ ਖਸੁੱਟ ਤੋ ਬਚਾਇਆ ਜਾ ਸਕੇ।ਕਿਸਾਨਾਂ ਵਲੋਂ ਮੱਕੀ ਦੀ ਫਸਲ ਨੂੰ ਵੀ ਸਮਰਥਨ ਮੁੱਲ ‘ਤੇ ਖਰੀਦ ਕਰਨਾਂ ਯਕੀਨੀ ਬਣਾਏ ਜਾਣ ਲਈ ਕਿਹਾ।
ਇਸ ਦੌਰਾਨ ਅਜਾਦ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਮਜਦੂਰ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀਅਤ ਕਿਸਾਨ ਸਭਾ ਪੰਜਾਬ ਦੇ ਨੁਮਾਇਦਿਆਂ ਵਲੋਂ ਗੱਲਬਾਤ ਕੀਤੀ ਗਈ ਉਹਨਾਂ ਵੱਲੋ ਕਿਹਾ ਗਿਆ ਕਿ ਜਿਲੇ ਵਿੱਚ ਝੋਨੇ ਦੀ ਫਸਲ ਤੋ ਬਾਅਦ ਵੱਡੇ ਰਕਬੇ ਤੇ ਸਬਜ਼ੀਆਂ ਦੀ ਬਿਜਾਈ ਕਰਨੀ ਹੁੰਦੀ ਹੈ ਅਤੇ ਸਮੇ ਦੀ ਘਾਟ ਕਰਕੇ ਪਰਾਲੀ ਨੂੰ ਸਾਭਣ ਵਿੱਚ ਮੁਸ਼ਕਿਲ ਆਉਦੀ ਹੈ ਜਿਸ ਕਰਕੇ ਕਿਸਾਨਾ ਵਲੋਂ ਫਸਲੀ ਰਹਿੰਦ ਖੁੰਹਦ ਨੂੰ ਅੱਗ ਲਗਾਉਣਾ ਉਹਨਾਂ ਦੀ ਮਜਬੂਰੀ ਬਣ ਜਾਂਦੀ।ਕਿਸਾਨਾਂ ਵਲੋਂ ਮੰਗ ਕੀਤੀ ਗਈ ਕਿ ਝੋਨੇ ਦੀਆਂ ਪਰਮਲ ਕਿਸਮਾਂ ਤੇ 200 ਰੁਪਏ ਪ੍ਰਤੀ ਕੁਇੰਟਲ ਅਤੇ ਬਾਸਮਤੀ ਦੀ ਫਸਲ ਤੇ 300-500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਦੀ ਸਾਂਭ ਸੰਭਾਲ ਲਈ ਮੁਆਵਜਾ ਦੇਣ ਬਾਰੇ ਕਿਹਾ ਅਤੇ ਬੇਲਰ ਦੀਆਂ ਗੱਠਾਂ ਚੁੱਕਣ ਲਈ ਥਰਮਲ ਪਲਾਂਟ ਜਾਂ ਹੋੋਰ ਪਲਾਂਟ ਲਗਾਏ ਜਾਣ ਤਾਂ ਜੋ ਗੱਠਾ ਬਣਾਉਣ ਲਈ ਆਏ ਖਰਚੇ ਦੀ ਪੂਰਤੀ ਕੀਤੀ ਜਾ ਸਕੇ।
ਚੇਅਰਮੈਨ ਪ੍ਰੋ. ਵਿਜੇ ਪਾਲ ਸ਼ਰਮਾ ਵਲੋਂ ਕਿਸਾਨਾਂ ਨੂੰ ਖੇਤੀ ਲਾਗਤਾਂ ਘਟਾਉਣ ਲਈ ਕਿਹਾ ਗਿਆ ਅਤੇ ਉਹਨਾ ਨੇ ਕਿਸਾਨਾਂ ਨੂੰ ਖਾਦਾਂ ਦੀ ਵਰਤੋ ਸੁਆਇਲ ਟੈਸਟਿੰਗ ਦੇ ਆਧਾਰ ‘ਤੇ ਕਰਨ ਲਈ ਕਿਹਾ ਅਤੇ ਨਾਲ ਹੀ ਕਿਹਾ ਕਿ ਕਿਸਾਨ ਆਪਣੀ ਉਪਜ ਨੂੰ ਨਿਰਧਾਰਤ ਨਮੀ ਤੇ ਹੀ ਮੰਡੀ ਵਿੱਚ ਲੈ ਕੇ ਜਾਣ ਤਾਂ ਜੋ ਮੰਡੀ ਵਿਚ ਹੁੰਦੀ ਲੁੱਟ ਖਸੁੱਟ ਤੋਂ ਬਚਿਆ ਜਾ ਸਕੇ।ਉਹਨਾਂ ਨੇ ਕਿਸਾਨਾਂ ਨੂੰ ਗਰੁੱਪ ਸਮੂਹ ਬਣਾ ਕੇ ਮਸ਼ੀਨਰੀ ਖ੍ਰੀਦਣ ਲਈ ਕਿਹਾ, ਉਹਨਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਕਿਸਾਨੀ ਸੋਚ ਦੇ ਨਾਲ ਨਾਲ ਕੇ ਇਕ ਬਿਜਨਸਮੈਨ ਬਣ ਕੇ ਕੰਮ ਕਰਨ ਤਾਂ ਜੋ ਖੇਤੀ ਧੰਦੇ ਹੋਰ ਵੀ ਲਾਹੇਵੰਦ ਹੋ ਸਕਣ।ਇਸ ਦੌਰਾਨ ਕਿਸਾਨਾਂ ਵਲੋਂ ਪਾਕਿਸਤਾਨ ਨਾਲ ਦੁਵੱਲੇ ਵਪਾਰ ਲਈ ਬਾਰਡਰ ਖੋਲਣ ਲਈ ਵੀ ਮੰਗ ਕੀਤੀ ਗਈ।
ਉਨ੍ਹਾਂ ਨਾਲ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਸੁਤੰਤਰ ਕੁਮਾਰ ਐਰੀ ਅਤੇ ਸੰਯੁਕਤ ਡਾਇਰੈਕਟਰ ਮਨਮੋਹਨ ਕਾਲੀਆ ਵੀ ਪਹੰਚੇ ਸਨ।ਡਾ: ਐਰੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਉਤਸ਼ਾਹਿਤ ਕੀਤਾ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਭਵਿੱਖ ਦੀਆਂ ਪੀੜੀਆਂ ਲਈ ਬਚਾਉਣ ਲਈ ਉਪਰਾਲੇ ਕਰਨ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਵਾਤਾਵਰਣ ਹਿਤੈਸ਼ੀ ਸੋਚ ਅਪਨਾਉਣ ਤੇ ਜੋਰ ਦਿੱਤਾ।ਡਾ: ਦਲਬੀਰ ਸਿੰੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮਿ੍ਰਤਸਰ ਵਲੋਂ ਖੇਤੀਬਾੜੀ ਵਿਭਾਗ ਦੀ ਤਰਫੋਂ ਚੇਅਰਮੈਨ ਸਾਹਿਬ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।ਕਮਿਸ਼ਨ ਦੇ ਚੇਅਰਮੈਨ ਨੇ ਕਿਸਾਨਾ ਦੇ ਸਵਾਲਾਂ ਦਾ ਜਵਾਬ ਦਿੰਦਿਆ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੇ ਸੁਝਾਵਾ ਨੂੰ ਭਾਰਤ ਸਰਕਾਰ ਅੱਗੇ ਪੇਸ਼ ਕਰਨਗੇ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾ ਦਾ ਯੋਗ ਮੁੱਲ ਦਿਵਾਇਆ ਜਾਵੇਗਾ।ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਦੇ ਬਦਲ ਵਜੋਂ ਹੋਰ ਫਸਲਾਂ ਦੀ ਕਾਸ਼ਤ ਕਰਕੇ ਫਸਲੀ ਵਿੰਿਭੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਹਾ।
ਇਸ ਮੌਕੇ ਕਿਸਾਨ ਯੂਨੀਅਨਾਂ ਦੇ ਨੁਮਾਇਦੇ ਅਤੇ ਕਿਸਾਨ ਹਰਜੀਤ ਸਿੰਘ ਝੀਤਾ ਕਲਾਂ, ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਕੁਲਵੰਤ ਸਿੰਘ ਮੱਲੂਨੰਗਲ, ਮਾਸਟਰ ਜਤਿੰਦਰ ਸਿੰਘ, ਸੁਰਿੰਦਰ ਸਿੰੰਘ ਰੰਧਾਵਾ ਮਲਕੀਤ ਸਿੰਘ ਵਣਚੜੀ, ਖਜਾਨ ਸਿੰਘ ਮਹਿਮਾਂ, ਹਰਿੰਦਰ ਕੌਰ ਬੀਰਬਰਪੁਰਾ, ਲਖਬੀਰ ਸਿੰਘ ਨਿਜਾਮਪੁਰਾ, ਰਾਜਬੀਰ ਸਿੰਘ ਫਤਿਹਪੁਰਾ ਹਰਵੰਤ ਸਿੰਘ, ਜਗਜੀਤ ਸਿੰਘ, ਗੁਰਮੇਲ ਸਿੰਘ, ਡਾ: ਮਸਤਿੰਦਰ ਸਿੰਘ ਐਸ.ਐਮ.ਐਸ (ਐਫ.ਐਮ), ਡਾ. ਰਣਜੋਤ ਸਿੰਘ, ਡਾ. ਪ੍ਰਿਤਪਾਲ ਸਿਘ, ਤਜਿੰਦਰ ਸਿੰਘ, ਡਾ ਅਵਤਾਰ ਸਿੰਘ ਬੱਟਰ ਡਾ ਜਤਿਦਰ ਸਿੰਘ ਗਿੱਲ, ਡਾ ਜੋਗਰਾਜਬੀਰ ਸਿੰਘ ਗਿੱਲ, ਡਾ: ਪਰਜੀਤ ਸਿੰਘ, ਪ੍ਰਦੀਪ ਸਿੰਘ, ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਨਾਮ ਸਿੰਘ, ਜਗਵਿੰਦਰ ਸਿੰਘ ਅਤੇ ਸਮੂਹ ਸਟਾਫ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply